Breaking News:

ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤ ਦੀ ਮੁਹਿੰਮ 2 ਮੈਡਲਾਂ ਨਾਲ ਸਮਾਪਤ

 ਜਲੰਧਰ-ਅਚੰਤ ਸ਼ਰਤ ਕਮਲ, ਜੀ. ਸਾਂਥਿਅਨ ਅਤੇ ਮਨੀਕਾ ਬਤਰਾ ਦੇ ਸਿੰਗਲ ਪ੍ਰੀ – ਕੁਆਰਟਰ ਫਾਈਨਲ ਵਿਚ ਹਾਰਨ ਦੇ ਨਾਲ ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤ ਦੀ ਮੁਹਿੰਮ ਇਤਿਹਾਸਿਕ 2 ਮੈਡਲਾਂ ਨਾਲ ਖਤਮ ਹੋਈ। ਵਰਲਡ ਰੈਂਕਿੰਗ ਵਿਚ 33 ਵੇਂ ਸਥਾਨ ‘ਤੇ ਸ਼ਰਤ ਨੂੰ 14ਵੀਂ ਰੈਂਕਿੰਗ ਵਾਲੇ ਚੀਨੀ ਤਾਇਪੇ ਦੇ ਚਿਹ – ਯੁਆਨ ਚੁਨਾਗ ਦੇ ਖਿਲਾਫ 7 – 11, 11 – 9, 10 – 12, 16 – 14, 9 – 11 ਨਾਲ ਹਾਰ ਮਿਲੀ। ਸਾਂਥਿਅਨ ਦੀ ਬਦੌਲਤ ਭਾਰਤ ਨੇ ਟੀਮ ਮੁਕਾਬਕੇ ਵਿੱਚ ਜਾਪਾਨ ਨੂੰ ਹਰਾ ਕੇ 60 ਸਾਲ ਵਿੱਚ ਪਹਿਲਾ ਮੈਡਲ ਜਿੱਤਿਆ ਸੀ ਅਤੇ ਉਸ ਮੈਚ ਵਿੱਚ ਸਾਂਥਿਅਨ ਨੇ 19ਵੀਂ ਰੈਂਕਿੰਗ ਵਾਲੇ ਖਿਡਾਰੀ ਕੇਂਟਾ ਨੂੰ ਹਰਾਇਆ ਸੀ।

ਪਰ ਅੱਜ ਉਹ ਇਸ ਪ੍ਰਦਰਸ਼ਨ ਨੂੰ ਦੋਹਰਾ ਨਹੀਂ ਸਕੇ। ਵਰਲਡ ਰੈਂਕਿੰਗ ਵਿਚ 39ਵੇਂ ਸਥਾਨ ਉੱਤੇ ਸਾਂਥਿਅਨ ਨੂੰ ਖਿਡਾਰੀ ਕੇਂਟਾ ਤੋਂ 11 – 9, 4 – 11, 9 – 11, 6 – 11, 10 – 12 ਨਾਲ ਹਾਰ ਮਿਲੀ। ਭਾਰਤੀ ਖਿਡਾਰੀ ਮਨੀਕਾ ਬਤਰਾ ਵਰਲਡ ਰੈਂਕਿੰਗ ਵਿਚ 5ਵੇਂ ਸਥਾਨ ‘ਤੇ ਚੀਨ ਦੀ ਵਾਂਗ ਮਾਨਿਊ ਤੋਂ ਹਾਰ ਗਈ। ਉਨਾਂ ਨੂੰ ਚੀਨ ਦੀ ਇਸ ਖਿਡਾਰੀ ਨੇ 2 – 11, 8 – 11, 8 – 11, 11 – 6, 4 – 11 ਨਾਲ ਮਾਤ ਦਿੱਤੀ। ਏਸ਼ੀਆਈ ਖੇਡਾਂ ਵਿਚ ਭਾਰਤੀ ਟੇਬਲ ਟੈਨਿਸ ਟੀਮ ਨੇ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦੋ ਮੈਡਲ ਜਿੱਤੇ।

ਭਾਰਤ ਦੀ ਮਿਕਸਡ ਡਬਲਸ ਟੀਮ ਵਿਚ ਸ਼ਰਤ ਅਤੇ ਮਨੀਕਾ ਬਤਰਾ ਨੇ ਕੱਲ ਇਤਿਹਾਸਕ ਕਾਂਸੀ ਦਾ ਮੈਡਲ ਜਿੱਤਿਆ ਸੀ। ਸ਼ਰਤ ਦੀ ਅਗਵਾਈ ਵਿਚ ਭਾਰਤੀ ਪੁਰਸ਼ ਟੀਮ ਨੇ ਵੀ ਕਾਂਸੀ ਦਾ ਮੈਡਲ ਜਿੱਤਿਆ ਸੀ। ਦੱਸ ਦੇਈਏ ਕਿ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨ ਨੂੰ ਏਸ਼ੀਆਈ ਖੇਡਾਂ ਵਿਚ ਕਾਂਸੀ ਦਾ ਮੈਡਲ ਨਾਲ ਹੀ ਸੰਤੁਸ਼ਟ ਹੋਣਾ ਪਵੇਗਾ, ਕਿਉਂਕਿ ਖੱਬੀ ਅੱਖ ਤੇ ਸੱਟ ਲੱਗਣ ਕਾਰਨ ਉਨਾਂ ਨੂੰ ਸੈਮੀਫਾਈਨਲ ਖੇਡਣ ਤੋਂ ਅਯੋਗ ਕਰਾਰ ਦਿੱਤਾ ਗਿਆ। ਵਿਕਾਸ ਕ੍ਰਿਸ਼ਨ ਨੂੰ ਕਜ਼ਾਖਸਤਾਨ ਦੇ ਅਬਿਲ ਖਾਨ ਨਾਲ ਖੇਡਣਾ ਸੀ ਪਰ ਸੱਟ ਦੇ ਕਾਰਨ ਉਨਾਂ ਨੂੰ ਬਾਹਰ ਰਹਿਣਾ ਹੋਵੇਗਾ।

ਉਹ ਹਾਲਾਂਕਿ ਲਗਾਤਾਰ ਤਿੰਨ ਏਸ਼ੀਆਈ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ ਬਣ ਗਏ ਹਨ। ਹਰਿਆਣਾ ਦੇ 26 ਸਾਲ ਦੇ ਵਿਕਾਸ ਨੇ 2010 ਦੱਖਣੀ ਕੋਰੀਆ ਏਸ਼ੀਆਈ ਖੇਡਾਂ ਵਿਚ 60 ਕਿੱਲੋ ਵਰਗ ਵਿਚ ਗੋਲਡ ਮੈਡਲ ਜਿੱਤਿਆ ਸੀ। ਇਸਦੇ ਬਾਅਦ 2014 ਵਿਚ ਇੰਚਨ ਵਿਚ ਮਿਡਲਵੇਟ ‘ਚ ਕਾਂਸੀ ਦਾ ਮੈਡਲ ਜਿੱਤਿਆ। ਉਨਾਂਂ ਨੂੰ ਪ੍ਰੀ- ਕੁਆਰਟਰ ਫਾਈਨਲ ਵਿਚ ਸੱਟ ਲੱਗੀ ਸੀ ਅਤੇ ਕੁਆਰਟਰ ਫਾਈਨਲ ਵਿਚ ਉਨਾਂਂ ਦੀ ਇਹ ਸੱਟ ਗੰਭੀਰ ਹੋ ਗਈ ਸੀ।

Leave a Reply

Your email address will not be published. Required fields are marked *