Breaking News:

ਏਸ਼ੀਆ ਕੱਪ ਦੌਰਾਨ ਕ੍ਰਿਕਟ ਟੀਮ ਦੀ ਰੋਹਿਤ ਸ਼ਰਮਾ ਕਰਨਗੇ ਕਪਤਾਨੀ, ਵਿਰਾਟ ਕੋਹਲੀ ਕਰਨਗੇ ਆਰਾਮ

ਜਲੰਧਰ-ਇਸੇ ਮਹੀਨੇ ਯੂ.ਏ.ਈ ਵਿਚ ਹੋਣ ਵਾਲੇ ਏਸ਼ੀਅ ਕੱਪ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨੀ ਗਈ ਟੀਮ ਵਿਚ ਖਾਸ ਗੱਲ ਇਹ ਰਹੀ ਕਿ ਕਪਤਾਨ ਵਿਰਾਟ ਕੋਹਲੀ ਨੂੰ ਇਸ ਦੌਰਾਨ ਆਰਾਮ ਦਿੱਤਾ ਗਿਆ ਹੈ, ਜਦਕਿ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 15 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ 19 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਲਈ ਐਲਾਨੀ ਗਈ 16 ਮੈਂਬਰੀ ਭਾਰਤੀ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ),ਸ਼ਿਖਰ ਧਵਨ (ਉਪ ਕਪਤਾਨ), ਕੇ.ਐੱਲ ਰਾਹੁਲ, ਅੰਬਾਇਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡੇ, ਕੁਲਦੀਪ ਯਾਦਵ, ਯੂਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੂਲ ਠਾਕੁਰ ਅਤੇ ਖਲੀਲ ਅਹਿਮਦ ਸ਼ਾਮਿਲ ਹਨ।

Leave a Reply

Your email address will not be published. Required fields are marked *