ਜਲੰਧਰ ਦੇ ਪਿੰਡ ਬੱਲ ‘ਚ ਬੈਲਟ ਪੇਪਰਾਂ ਉੱਪਰੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ! 2 ਘੰਟੇ ਰੁਕੀ ਰਹੀ ਪੋਲਿੰਗ

ਜਲੰਧਰ-ਪੰਜਾਬ ਭਰ ਵਿਚ ਅੱਜ ਜਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਜਲੰਧਰ ਦੇ ਪਿੰਡ ਬੱਲਾਂ ਵਿਚ ਬੈਲਟ ਪੇਪਰਾਂ ਵਿਚੋ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੀ ਗਾਇਬ ਕਰ ਦਿੱਤਾ ਗਿਆ। ਇਸ ਮਾਮਲੇ ‘ਤੇ ਪਿੰਡ ਦੇ ਅਕਾਲੀ ਵਰਕਰਾਂ ਵਲੋ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਮਾਮੂਲੀ ਝੜਪ ਵੀ ਹੋਈ। ਜਿਸ ਤੋ ਬਾਅਦ ਵੱਡੀ ਗਿਣਤੀ ਵਿਚ ਪੁਲਸ ਫੋਰਸ ਪੁੱਜ ਗਈ ਅਤੇ ਐਸ ਡੀ ਐਮ ਵੀ ਮੌਕੇ ‘ਤੇ ਪੁੱਜ ਗਏ। ਐਸ ਡੀ ਐਮ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਬੂਥ ‘ਤੇ ਗਲਤੀ ਨਾਲ ਕਿਸੇ ਹੋਰ ਬੂਥ ਦੇ ਬੈਲਟ ਪੇਪਰ ਆ ਗਏ ਸਨ ਜਿਸ ਕਾਰਨ ਚੋਣ ਪ੍ਰਕਿਰਿਆ ਨੂੰ ਰੋਕਿਆ ਗਿਆ ਸੀ। ਉੱਧਰ ਅਕਾਲੀ ਨੇਤਾ ਸੇਠ ਸੱਤਪਾਲ ਮੱਲ , ਜਥੇਦਾਰ ਰਣਜੀਤ ਸਿੰਘ ਕਾਹਲੋ ਨੇ ਚੋਣਾਂ ਵਿਚ ਪ੍ਰਸ਼ਾਸ਼ਨਿਕ ਅਧਿਕਾਰੀਆ ਦੀ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਮੰਗ ਕੀਤੀ ਕਿ ਪਿੰਡ ਬੱਲ ਦੀ ਚੋਣ ਦੁਬਾਰਾ ਕਰਵਾਈ ਜਾਵੇ ।

Leave a Reply

Your email address will not be published. Required fields are marked *