ਜੰਮੂ ਕਸ਼ਮੀਰ ਵਿਚੋਂ ਟਰੱਕ ‘ਚ ਲਿਆ ਕੇ ਵੇਚਦਾ ਸੀ ਨਸ਼ੀਲਾ ਪਦਾਰਥ, ਹੋਇਆ ਪੁਲਸ ਅੜਿੱਕੇ

ਕਪੂਰਥਲਾ- ਸੀ. ਆਈ. ਏ. ਸਟਾਫ ਤੇ ਥਾਣਾ ਕੋਤਵਾਲੀ ਕਪੂਰਧਥਲਾਲ ਦੀ ਪੁਲਸ ਨੇ ਸਾਂਝੀ ਨਾਕਾਬੰਦੀ ਦੌਰਾਨ ਸ਼੍ਰੀਨਗਰ ਤੋਂ ਟਰੱਕ ‘ਚ ਸਮੱਗਲਿੰਗ ਕਰਕੇ ਲਿਆਂਦੀ ਜਾ ਰਹੀ 40 ਕਿਲੋ ਚੂਰਾ-ਪੋਸਤ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ‘ਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਕਾਂਜਲੀ ਬਸ ਸਟੈਂਡ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖਾਸ ਦੀ ਸੂਚਨਾ ‘ਤੇ ਕਿ ਇਕ 10 ਟਾਇਰੀ ਟਰੱਕ ਜਿਸ ਨੂੰ ਰਾਜੇਸ਼ ਕੁਮਾਰ ਉਰਫ ਰਾਂਝਾ ਪੁੱਤਰ ਪ੍ਰੇਮ ਲਾਲ ਵਾਸੀ ਨਵਾਂ ਪਿੰਡ ਭੱਠੇ ਚਲਾ ਰਿਹਾ ਹੈ, ਵਿਚ ਸ਼੍ਰੀਨਗਰ ਤੋਂ ਲਿਆਂਦੀ ਗਈ ਚੂਰਾ ਪੋਸਤ ਦੀ ਭਾਰੀ ਖੇਪ ਮੌਜੂਦ ਹੈ। ਉਕਤ ਮੁਲਜ਼ਮ ਲੰਬੇ ਸਮੇਂ ਤੋਂ ਸ਼੍ਰੀਨਗਰ ਤੋਂ ਚੂਰਾ-ਪੋਸਤ ਦੀ ਖੇਪ ਲਿਆ ਕੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦਾ ਹੈ। ਇਸ ‘ਤੇ ਪੁਲਸ ਟੀਮ ਨੇ ਨਾਕਾਬੰਦੀ ਕਰਕੇ ਜਦੋਂ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਜਿਸ ਦੌਰਾਨ ਉਕਤ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰਕੇ ਮੁਲਜ਼ਮ ਟਰੱਕ ਚਾਲਕ ਰਾਜੇਸ਼ ਕੁਮਾਰ ਉਰਫ ਰਾਂਝਾ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਟਰੱਕ ਵਿਚੋਂ 40 ਕਿਲੋ ਚੂਰਾ-ਪੋਸਤ ਬਰਾਮਦ ਕੀਤਾ। ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਤੋਂ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *