ਟਾਂਡਾ ਦੇ ਚਾਹਲ ਗੰਨਹਾਊਸ ਅੰਦਰ ਚੱਲੀ ਗੋਲੀ, ਐਨ.ਆਰ.ਆਈ. ਔਰਤ ਦੀ ਮੌਤ, ਇਕ ਹੋਰ ਜ਼ਖ਼ਮੀ, ਦੁਕਾਨਮਾਲਕ ਵਾਰਦਾਤ ਉਪਰੰਤ ਦੁਕਾਨ ਨੂੰ ਤਾਲਾ ਮਾਰ ਕੇ ਫਰਾਰ

 

 

 


ਟਾਂਡਾ – ਜ਼ਿਲਾ ਹੁਸ਼ਿਆਰਪੁਰ ਅਧੀਨ ਪੈਂਦੇ ਕਸਬਾ ਟਾਂਡਾ ‘ਚ ਇਕ ਗੰਨਹਾਊਸ ਵਿਚ ਫਾਇਰਿੰਗ ਹੋਣ ਕਾਰਨ ਇਕ ਐਨਆਰਆਈ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋ ਔਰਤਾਂ ਚਾਹਲ ਗੰਨਹਾਊਸ ‘ਚ ਗਈਆਂ ਸਨ। ਜਿਸ ਵਿਚ ਇਕ ਐਨ.ਆਰ.ਆਈ ਮਹਿਲਾ ਦੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੀ ਮਹਿਲਾ ਜ਼ਖਮੀ ਹੋ ਗਈ।

ਜਾਣਕਾਰੀ ਮੁਤਾਬਕ ਚਾਹਲ ਗੰਨਹਾਊਸ ਦਾ ਮਾਲਕ ਮੌਕੇ ‘ਤੇ ਮੌਜੂਦ ਨਹੀਂ ਸੀ। ਮਾਲਕ ਇਸ ਘਟਨਾ ਤੋਂ ਬਾਅਦ ਆਇਆ ਅਤੇ ਦੁਕਾਨ ਨੂੰ ਬਾਹਰੋਂ ਜਿੰਦਾ ਮਾਰ ਕੇ ਉਥੋਂ ਫਰਾਰ ਹੋ ਗਿਆ ਤੇ ਮ੍ਰਿਤਕ ਔਰਤ ਦੀ ਲਾਸ਼ ਦੁਕਾਨ ਦੇ ਅੰਦਰ ਹੀ ਪਈ ਰਹੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕਰ ਰਹੀ ਹੈ ਤਾਂ ਜੋ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *