Breaking News:

ਬਾਦਲ ਪਿਉ ਪੁੱਤਰਾਂ ਨੂੰ ਮਾਰਨ ਲਈ ਹਥਿਆਰ ਲੈ ਕੇ ਪੁੱਜਾ ਵਿਅਕਤੀ ਪੁਲਸ ਵਲੋਂ ਕਾਬੂ, ਪੋਲ ਖੋਲ ਰੈਲੀ ਦੌਰਾਨ ਬਾਦਲ ਨੇ ਕਾਂਗਰਸ ਨੂੰ ਅੱਗ ਨਾਲ ਨਾ ਖੇਡਣ ਦੀ ਦਿੱਤੀ ਚਿਤਾਵਨੀ

 

 

 


ਫਰੀਦਕੋਟ-ਕਾਂਗਰਸ ਸਰਕਾਰ ਖਿਲਾਫ ਆਕਾਲੀ ਦਲ ਨੇ ਅੱਜ ਫਰੀਦਕੋਟ ਵਿਚ ਵੱਡੀ ਰੈਲੀ ਕੀਤੀ ।ਇਸ ਰੈਲੀ ਵਿਚ ਆਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਨੇਤਾਵਾਂ ਨੇ ਕਾਂਗਰਸ ਦੇ ਝੂਠੇ ਵਾਅਦਿਆਂ ਦੀ ਪੋਲ ਖੋਲੀ । ਰੈਲੀ ਵਿਚ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਇਕ ਵਿਅਕਤੀ ਹਥਿਆਰ ਲੈ ਕੇ ਪਹੁੰਂਚ ਗਿਆ ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ।

ਪੰਜਾਬ ਵਿਚ ਸ਼ਾਂਤੀ ਲਈ ਕੁਰਬਾਨੀ ਕਰਨ ਨੂੰ ਤਿਆਰ

ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਖਾਤਰ ਤਾਂ ਉਹ ਆਪਣਾ ਅਤੇ ਆਪਣੇ ਪੁੱਤਰ ਸੁਖਬੀਰ ਬਾਦਲ ਦੀ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ । ਬਾਦਲ ਨੇ ਕਿਹਾ ਕਿ ਉਨਾਂ ਨੂੰ ਪੁਲਿਸ ਨੇ ਉਨਾਂ ਦੇ ਅਤੇ ਸੁਖਬੀਰ ਬਾਦਲ ਦੀ ਹੱਤਿਆ ਦੀ ਸਾਜਿਸ਼ ਬਾਰੇ ਦੱਸਿਆ ਸੀ ਪਰ ਉਹ ਨਾ ਤਾਂ ਕਿਸੇ ਕੋਲੋਂ ਡਰਦੇ ਹਨ ਅਤੇ ਨਾ ਹੀ ਡਰਾਉਣ ਦੀ ਗੱਲ ਕਰਦੇ ਹਨ ਜਿਵੇਂ ਕਿ ਉਨਾਂ ਦੇ ਖਿਲਾਫ ਭਰਮਾ ਫੈਲਾਇਆ ਜਾ ਰਿਹਾ ਹੈ । ਖਾਲਸਾ ਪੰਥ ਦਾ ਸ਼ਾਂਤੀ , ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਲਈ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ।

ਰੈਲੀ ਵਿਚ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਕ ਵਿਅਕਤੀ ਬੰਦੂਕ ਲੈ ਕੇ ਪਹੁੰਚ ਗਿਆ। ਜਿਸ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਉਸਨੂੰ ਆਪਣੇ ਸ਼ਿਕੰਜੇ ਵਿਚ ਲੈ ਲਿਆ।ਜਿਸ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਜੁਰਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ । ਉਨਾਂ ਂਨੇ ਕਿਹਾ ਕਿ ਗੁਰਦਵਾਰਿਆਂ ‘ਤੇ ਸਰਕਾਰ ਕਬਜਾ ਕਰਨਾ ਚਾਹੁੰਦੀ ਹੈ। ਉਨਾਂ ਨੇ ਕਿਹਾ ਕਿ ਰੈਲੀ ਵਿਚ ਪਿਸਤੋਲ ਲੈ ਕੇ ਵਿਅਕਤੀ ਮੇਰੇ ਅਤੇ ਸੁਖਬੀਰ ‘ਤੇ ਹਮਲਾ ਕਰਨ ਆਇਆ ਸੀ । ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਕਾਂਗਰਸ ਹੋਰ ਤਾਕਤਾਂ ਨਾਲ ਮਿਲਕੇ ਪੰਜਾਬ ਨੂੰ ਕਾਲੇ ਦਿਨਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ । ਅੱਤਵਾਦ ਦੇ ਬਾਅਦ ਪੰਜਾਬ ਨੇ ਵੱਡੀ ਮੁਸ਼ਕਲ ਨਾਲ ਤਰੱਕੀ ਦਾ ਰਸਤਾ ਫੜਿਆ ਪਰ ਕਾਂਗਰਸ ਨੂੰ ਰਾਜ ਦਾ ਵਿਕਾਸ ਸੁਹਾ ਨਹੀਂ ਰਿਹਾ । ਆਪਣੀ ਅਸਫਲਤਾਵਾਂ ਨੂੰ ਛੁਪਾਉਣ ਲਈ ਕਾਂਗਰਸ ਪੁਰਾਣਾ ਖੇਲ ਅਤੇ ਸਾਜਿਸ਼ ਰਚਣਾ ਚਾਹੁੰਦੀ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸ ਸਿੱਖ ਗੁਰਦਵਾਰਿਆਂ ਅਤੇ ਇਤਿਹਾਸਿਕ ਧਾਰਮਿਕ ਸੰਸਥਾਵਾਂ ‘ਤੇ ਕਬਜਾ ਕਰਨਾ ਚਾਹੁੰਦੀ ਹੈ । ਉਸਦਾ ਮੁੱਖ ਨਿਸ਼ਾਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ।

ਸ. ਬਾਦਲ ਨੇ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਜੋ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਪੰਜਾਬ ਫਿਰ ਸੜ ਉੱਠੇਗਾ। ਇਸ ਲਈ ਨਿੱਜੀ ਸਵਾਰਥਾਂ ਲਈ ਬਚਕਾਨੀਆਂ ਹਰਕਤਾਂ ਨਾ ਕਰੋ। ਉਨਾਂ ਨੇ ਕਿਹਾ ਕਿ ਕਾਂਗਰਸ ਦੇ ਕੁਝ ਵੱਡੇ ਨੇਤਾ ਅਤੇ ਮੰਤਰੀ ਹਿੰਸਾ ਅਤੇ ਹੱਤਿਆ ਦੀ ਭਾਸ਼ਾ ਦੀ ਵਰਤੋਂ ਕਰਨ ਤੋਂ ਬਾਜ ਨਹੀਂ ਆ ਰਹੇ। ਕਾਂਗਰਸ ਦੇ ਇਨਾਂ ਨੇਤਾਵਾਂ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਵੀ ਰਾਜ ਵਿਚ ਸ਼ਾਂਤੀ ਅਤੇ ਭਾਈਚਾਰੇ ਦੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ।

ਪੰਜ ਵਾਰ ਸੂਬੇ ਦੀ ਕਮਾਨ ਸੰਭਾਲ ਚੁੱਕੇ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣੋ ਪਹਿਲਾਂ ਚੋਣ ਵਿਚ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਤਾਂ ਕੀਤੇ ਪਰ ਉਨਾਂ ਵਿਚੋਂ ਕੋਈ ਹੁਣ ਤਕ ਪੂਰਾ ਨਹੀਂ ਕੀਤਾ ਅਤੇ ਲੋਕ ਕਾਂਗਰਸ ਵਲੋਂ ਨਰਾਜ ਹਨ । ਹੁਣ ਕਾਂਗਰਸ ਸਰਕਾਰ ਆਪਣੀ ਕਮੀਆਂ ‘ਤੇ ਪਰਦਾ ਪਾਉਣ ਲਈ ਬੇਅਦਬੀ ਵਰਗੇ ਮੁੱਦਿਆਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਵਿਚ ਹੈ ।

 

ਨਵਜੋਤ ਸਿੰਘ ਸਿੱਧੁ ਹੈ ਬੁੱਧੁ: ਮਜੀਠੀਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਮਹੌਲ ਖ਼ਰਾਬ ਕਰਨ ਦੀ ਗਲਤ ਰਾਜਨੀਤੀ ਕੀਤੀ ਹੈ । ਕਾਗਰਸ ਨੇ ਲੋਕਾਂ ਨੂੰ ਝੂਠੇ ਭਰੋਸੇ ਦਿੱਤੇ ਹਨ। ਮਜਿਠਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਉਸਦੇ ਵਜੀਰਾਂ ਜੋ ਜਮਹੂਰੀਅਤ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਨਾਂ ਂਨੂੰ ਅੱਜ ਜਨਤਾ ਦੇਖ ਰਹੀ ਹੈ ।ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਵਜੋਤ ਸਿੰਘ ਬੁੱਧੂ ਦੱਸਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਪਿਆਰ ਲੱਗਦਾ ਹੈ ਪਾਕਿਸਤਾਨ ਦੇ ਵੱਲ ਹੀ ਜਾ ਰਿਹਾ ਹੈ ।

Leave a Reply

Your email address will not be published. Required fields are marked *