ਮੁਲਾਜ਼ਮਾਂ ਦਾ ਪ੍ਰਾਵੀਡੰਟ ਫੰਡ ਜਮਾਂ ਨਾ ਕਰਵਾਉਣ ਵਾਲੇ ਫੈਕਟਰੀ ਸਮੂਹ ਦੇ ਮਾਲਕ ਦੀ ਜਾਇਦਾਦ ਵਿਭਾਗ ਵਲੋਂ ਅਟੈਚ, ਸਵਾ ਕਰੋੜ ਤੋਂ ਵਧੇਰੇ ਦੀ ਰਕਮ ਜਮਾਂ ਨਾ ਕਰਵਾਉਣ ਕਾਰਨ ਹੋਈ ਕਾਰਵਾਈ

 ਲੁਧਿਆਣਾ:ਭਵਿੱਖ ਨਿਧੀ ਐਕਟ-1952 ਦੀ ਧਾਰਾ 7ਏ ਦੀ ਉਲੰਘਣਾ ਕਰਨ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਈ . ਪੀ . ਐਫ .ਓ .ਦੇ ਲੁਧਿਆਣਾ ਦਫ਼ਤਰ ਨੇ ਓਸਵਾਲ ਨਿਟ ਇੰਡੀਆ ਲਿਮਟਿਡ, ਓਸਵਾਲ ਲਿਟਿੰਗ ਸਪਿਨਿੰਗ ਇੰਡਸਟਰੀਜ਼,ਓਸਵਾਲ ਗਾਰਮੈਂਟ ਲਿਮਟਿਡ ਅਤੇ ਮਾਲਵਾ ਕਾਟਨ ਐਂਡ ਸਪਿਨਿੰਗ ਮਿਲਸ ਲਿਮਟਿਡ ਵਲੋਂ 2015 – 16 ਅਤੇ 2017 – 18 ਤਕ ਦੇ 1 ਕਰੋੜ 30 ਲੱਖ 59 ਹਜ਼ਾਰ 49 ਰੁਪਏ ਦੀ ਭਵਿੱਖ ਨਿਧੀ ਅੰਸ਼ਦਾਨ ਦੀ ਰਾਸ਼ੀ ਜਮਾ ਨਾ ਕਰਵਾਏ ਜਾਣ ਕਰਕੇ ਕੰਪਨੀਆਂ ਦੇ ਮਾਲਕ ਜੰਗੀ ਲਾਲ ਓਸਵਾਲ ਦੀ ਜਾਇਦਾਦ ਕੁਰਕ ਕਰਨ ਲਈ ਅਟੈਚ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਜੰਗੀ ਲਾਲ ਓਸਵਾਲ ਦੇ ਵਿਰੁੱਧ ਗ੍ਰਿਫ਼ਤਾਰੀ ਵਰੰਟ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਡਿਫਾਲਟਰ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪਾਸਪੋਰਟ ਦਫ਼ਤਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪਰ ਈਪੀਐਫਓ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੰਗੀ ਲਾਲ ਓਸਵਾਲ ਦਾ ਕੋਈ ਥਾਂ ਟਿਕਾਣਾ ਨਹੀਂ ਮਿਲ ਰਿਹਾ ਹੈ ।ਇਸ ਲਈ ਉਨਾਂ ਦੀ ਜਾਇਦਾਦ ਅਟੈਚ ਕਰ ਦਿੱਤੀ ਗਈ ਹੈ । ਵਿਭਾਗ ਦੇ ਵਸੂਲੀ ਅਧਿਕਾਰੀਆਂ ਨੇ ਜੰਗੀ ਲਾਲ ਓਸਵਾਲ ਦੀ ਪ੍ਰਾਪਰਟੀ ਅਟੈਚ ਕਰਨ ਦੀ ਪੁਸ਼ਟੀ ਕੀਤੀ ਹੈ । ਵਿਭਾਗੀ ਅਧਿਕਾਰੀਆਂ ਅਨੁਸਾਰ ਜੇਕਰ ਜੰਗੀ ਲਾਲ ਓਸਵਾਲ ਨੇ ਵਿਭਾਗ ਦਾ ਬਕਾਇਆ ਅਦਾ ਨਾ ਕੀਤਾ ਤਾਂ ਆਉਣ ਵਾਲੇ ਮਹੀਨੇ ੱਿਚ ਉਨਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ।

ਸ਼ੁੱਕਰਵਾਰ ਨੂੰ ਵੀ ਈਪੀਐਫਓ ਦੀ ਵਸੂਲੀ ਟੀਮ ਓਸਵਾਲ ਦੀਆਂ ਉਪਰੋਕਤ ਸਾਰੀਆਂ ਫੈਕਟਰੀਆਂ ਵਿਚ ਬਾਕੀ ਵਸੂਲੀ ਲਈ ਗਈ ਪਰ ਜਦੋਂ ਜੰਗੀ ਲਾਲ ਕਿਤੇ ਨਾ ਮਿਲੇ ਤਾਂ ਉਨਾਂ ਦੀ ਫੈਕਟਰੀ ਦੇ ਬਾਹਰ ਈਪੀਐਫਓ ਨੇ ਵਸੂਲੀ ਦਾ ਨੋਟਿਸ ਲਗਾ ਦਿੱਤਾ।

Leave a Reply

Your email address will not be published. Required fields are marked *