ਜੀਐਸਟੀ ਕਾਨੂੰਨ ਵਿਚ ਸੋਧ ਸਬੰਧੀ ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਅਕਤੂਬਰ ‘ਚ-ਬਾਦਲ

ਚੰਡੀਗੜ- ਜੀ. ਐਸ. ਟੀ. ਨਾਲ ਸੰਬੰਧਿਤ ਕਾਨੂੰਨ ਵਿਚ 40 ਤੋਂ ਵੱਧ ਸੋਧਾਂ ਦੀ ਮਨਜ਼ੂਰੀ ਦੇਣ ਲਈ ਪੰਜਾਬ ਸਰਕਾਰ ਅਕਤੂਬਰ ਵਿਚ ਪੰਜਾਬ ਵਿਧਾਨਸਭਾ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਏਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਵਿਸ਼ੇਸ਼ ਸੈਸ਼ਨ ਦੀ ਤਾਰੀਖ ਦਾ ਫੈਸਲਾ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਹੋਵੇਗਾ ਅਤੇ ਇਹ ਮੀਟਿੰਗ ਇਸ ਮਹੀਨੇ ਦੇ ਆਖਿਰ ਵਿਚ ਹੋਣ ਦੀ ਸੰਭਾਵਨਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਇਨਾਂ ਸੋਧਾਂ ਨੂੰ ਜਲਦ ਤੋਂ ਜਲਦ ਪਾਸ ਕਰਵਾਉਣ ਦੀ ਲੋੜ ਹੈ, ਕਿਉਂਕਿ ਲੋਕਸਭਾ ਵਲੋਂ ਇਨਾਂ ਸੋਧਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੂੱਕੀ ਹੈ। ਉਨਾ ਕਿਹਾ ਕਿ ਇਨਾਂ ਸੋਧਾਂ ਨੂੰ ਪਾਸ ਕਰਨ ਦਾ ਮੁੱਖ ਉੱਦੇਸ਼ ਘਪਲੇਬਾਜ਼ੀ ਨੂੰ ਬੰਦ ਕਰਨਾ ਅਤੇ ਟੈਕਸ ਅਦਾ ਕਰਨ ਵਾਲਿਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨਾ ਹੈ।

Leave a Reply

Your email address will not be published. Required fields are marked *