Breaking News:


 

ਜਲੰਧਰ – ਨਗਰ ਨਿਗਮ ਜਲੰਧਰ ਉੱਪਰ ਕਾਬਜ਼ ਕਾਂਗਰਸ ਪਾਰਟੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਹੋਰ ਕਾਂਗਰਸੀ ਕੌਂਸਲਰਾਂ ਵਲੋਂ ਪਿਛਲੀ ਰਾਤ ਰਾਸ਼ਟਰੀ ਝੰਡੇ ਪ੍ਰਤੀ ਅਪਣਾਇਆ ਗਿਆ ਵਤੀਰਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਆਗੂਆਂ ਰੌਬਿਨ ਸਾਂਪਲਾ, ਅਮਿਤ ਤਨੇਜਾ ਅਤੇ ਸ਼ੀਤਲ ਅੰਗੁਰਾਲ ਸਮੇਤ ਕਈ ਭਾਜਪਾ ਆਗੂਆਂ ਨੇ ਇਸ ਨੂੰ ਸਿਆਸੀ ਰੰਜਿਸ਼ ਤਹਿਤ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ।

ਦਰਅਸਲ ਬੀਤੇ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋ ਗਿਆ ਸੀ। ਇਸ ਸਬੰਧੀ ਭਾਰਤ ਸਰਕਾਰ ਵਲੋਂ 7 ਦਿਨਾਂ ਦਾ ਰਾਸ਼ਟਰੀ ਸ਼ੋਕ ਐਲਾਨਿਆ ਗਿਆ ਸੀ ਜਿਸ ਤਹਿਤ ਦੇਸ਼ ਭਰ ਵਿਚ ਸਮੂਹ ਰਾਸ਼ਟਰੀ ਝੰਡੇ ਉਸ ਮਹਾਨ ਹਸਤੀ ਦੇ ਸਨਮਾਨ ਵਿਚ ਝੁਕਾਅ ਦਿੱਤੇ ਜਾਣੇ ਸਨ। ਪਰ ਨਗਰ ਨਿਗਮ ਜਲੰਧਰ ਦੇ ਕੰਪਲੈਕਸ ਵਿਖੇ ਲਗਾਇਆ ਗਿਆ ਵਿਸ਼ਾਲ ਰਾਸ਼ਟਰੀ ਝੰਡਾ ਇਸ ਸ਼ੋਕ ਹਫਤੇ ਦੇ ਬਾਵਜੂਦ ਜਿਉਂ ਦਾ ਤਿਉਂ ਉੱਚਾ ਹੋ ਕੇ ਲਹਿਰਾਉਂਦਾ ਰਿਹਾ।

ਦੇਰ ਰਾਤ ਤਕ ਗਹਿਮਾ ਗਹਿਮੀ ਵਾਲੇ ਇਸ ਖੇਤਰ ਵਿਚ ਆਉਂਦੇ ਜਾਂਦੇ ਲੋਕ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਟਾਫ ਵਲੋਂ ਅਪਣਾਏ ਗਏ ਇਸ ਵੱਡੀ ਅਣਗਹਿਲੀ ਵਾਲੇ ਵਤੀਰੇ ਉੱਪਰ ਹੈਰਾਨ ਹੁੰਦੇ ਰਹੇ। ਪਰ ਦੇਰ ਰਾਤ ਤਕ ਕਿਸੇ ਵੀ ਨਿਗਮ ਅਧਿਕਾਰੀ ਜਾਂ ਕਰਮਚਾਰੀ ਤੋਂ ਇਲਾਵਾ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੇ ਇਸ ਮਾਮਲੇ ‘ਤੇ ਕੋਈ ਗੰਭੀਰਤਾ ਨਹੀਂ ਦਿਖਾਈ। ਆਖਰ ਸਥਾਨਕ ਭਾਜਪਾ ਆਗੂਆਂ ਰੌਬਿਨ ਸਾਂਪਲਾ, ਅਮਿਤ ਤਨੇਜਾ ਅਤੇ ਸ਼ੀਤਲ ਅੰਗੁਰਾਲ ਸਮੇਤ ਹੋਰ ਆਗੂਆਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਆਗੂਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੌਕੇ ‘ਤੇ ਪੁੱਜ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇਇਸ ਸਬੰਧੀ ਨਿਗਮ ਕਮਿਸ਼ਨਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਜਲੰਧਰ ਤਕ ਪਹੁੰਚ ਕਰਕੇ ਆਪਣਾ ਇਤਰਾਜ਼ ਜਤਾਇਆ। ਆਖਰ ਦੇਰ ਰਾਤ ਨੂੰ 1 ਵਜੇ ਦੇ ਕਰੀਬ ਇਹ ਰਾਸ਼ਟਰੀ ਝੰਡਾ ਝੁਕਾਇਆ ਜਾ ਸਕਿਆ ਗਿਆ। ਲੋਕ ਸਵਾਲ ਕਰ ਰਹੇ ਹਨ ਕਿ ਕੀ ਅਜਿਹਾ ਵਤੀਰਾ ਸਥਾਨਕ ਕਾਂਗਰਸ ਲੀਡਰਸ਼ਿਪ ਵਲੋਂ ਸ੍ਰੀ ਵਾਜਵਾਈ ਦੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਆਗੂ ਹੋਣ ਕਾਰਨ ਤਾਂ ਨਹੀਂ ਅਪਣਾਇਆ ਗਿਆ। ਜਾਂ ਇਹ ਨਗਰ ਨਿਗਮ ਅਧਿਕਾਰੀਆਂ ਦੀ ਕੋਈ ਅਣਗਹਿਲੀ ਸੀ ਜਾਂ ਸਥਾਨਕ ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਜਾਣਬੁੱਝ ਕੇ ਗੰਦੀ ਰਾਜਨੀਤੀ ਤਹਿਤ ਅਜਿਹਾ ਕੀਤਾ ਗਿਆ। 

Leave a Reply

Your email address will not be published. Required fields are marked *