ਲਉ ਪੜੋ ਚਿੱਠੀ ਜਿਸਨੇ ਕੀਤਾ ਸਿੱਧੂ ਦੇ ਸਿਆਸੀ ਮੂੰਹ ਦਾ ਸੁਆਦ ਕਿਰਕਿਰਾ!!!

 

 

 


ਜਲੰਧਰ- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ ‘ਤੇ ਨਵਜੋਤ ਸਿੰਘ ਸਿੱਧੂ ਖਿਲਾਫ ਖੂਬ ਭੜਾਸ ਕੱਢਦਿਆਂ ਜਦੋਂ ਇਹ ਕਿਹਾ ਕਿ ਜੇਕਰ ਪਾਕਿਸਤਾਨ ਦੇ ਆਪਣੇ ਦੋਸਤ ਨਾਲ ਨਵਜੋਤ ਸਿੱਧੂ ਨੇ ਏਨੀ ਹੀ ਯਾਰੀ ਨਿਭਾਉਣੀ ਹੈ ਤਾਂ ਪਹਿਲਾਂ ਨਵਜੋਤ ਸਿੱਧੂ ਨੂੰ ਉਸ ਕਤਲੇਆਮ ਨੂੰ ਰੋਕਣ ਲਈ ਗੱਲਬਾਤ ਚਲਾਉਣੀ ਚਾਹੀਦੀ ਹੈ , ਜਿਹੜਾ ਹਰ ਰੋਜ਼ ਸਰਹੱਦ ‘ਤੇ ਸਾਡੇ ਜਵਾਨਾਂ ਦਾ ਪਾਕਿਸਤਾਨ ਵਲੋਂ ਕੀਤਾ ਜਾਂਦਾ ਹੈ। ਹਰਸਿਮਰਤ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦੇਸ਼ ਤੋਂ ਪਹਿਲਾਂ ਆਪਣੀ ਦੋਸਤੀ ਅੱਗੇ ਰੱਖੀ, ਜਿਸ ਦੇ ਚਲਦਿਆਂ ਸਿੱਧੂ ਨੇ ਉਸ ਪਾਕਿ ਫੌਜ ਮੁਖੀ ਨੂੰ ਜੱਫੀ ਪਾਈ, ਜੋ ਰੋਜ਼ਾਨਾ ਕਈ ਭਾਰਤੀ ਮਾਵਾਂ ਦੇ ਪੁੱਤਾਂ ਦੇ ਕਤਲੇਆਮ ਦੇ ਹੁਕਮ ਦਿੰਦਾ ਹੈ। ਉਨਾਂ ਕਿਹਾ ਕਿ ਸਿੱਧੂ ਨੇ ਅਜਿਹੀ ਹਰਕਤ ਕਰਕੇ ਦੇਸ਼ ਵਾਸੀਆਂ ਦੇ ਜ਼ਖਾਂਂ ‘ਤੇ ਨਮਕ ਛਿੜਕਿਆ ਹੈ। ਇਸੇ ਲਈ ਵਾਪਸੀ ਦੇ ਸਮੇਂ ਲੋਕਾਂ ਨੇ ਉਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸਨ।

ਹਰਸਿਮਰਤ ਨੇ ਸੁਸ਼ਮਾ ਜੀ ਨੂੰ ਲਿਖੀ ਸੀ ਚਿੱਠੀ

ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਜਦੋਂ ਨਵਜੋਤ ਸਿੱਧੂ ਨੇ ਭਾਰਤ ਆ ਕੇ ਬਿਆਨ ਦਿੱਤਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਖੋਲਣ ਲਈ ਤਿਆਰ ਹੈ ਤਾਂ ਹਰ ਪਾਸੇ ਇਸ ਦੀ ਚਰਚਾ ਹੋ ਗਈ ਅਤੇ ਸਿੱਖ ਸੰਗਤ ‘ਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਹਰਸਿਮਰਤ ਨੇ ਦੱਸਿਆ ਕਿ ਉਨਾਂਂ ਨੇ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਅਕਾਲੀ ਦਲ ਦੀ ਵੀ ਬਹੁਤ ਦੇਰ ਤੋਂ ਇਹ ਮੰਗ ਰਹੀ ਹੈ ਅਤੇ ਸੁਸ਼ਮਾ ਜੀ ਦੱਸਣ ਕਿ ਇਸ ਸਬੰਧੀ ਕਾਰਵਾਈ ਕਿੰਨੀ ਅੱਗੇ ਪੁੱਜੀ ਹੈ?

ਸੁਸ਼ਮਾ ਦਾ ਜਵਾਬ ਪੜਕੇ ਨਿਕਲੀ ਪੈਰਾਂ ਹੇਠੋਂ ਜ਼ਮੀਨ : ਹਰਸਿਮਰਤ

ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਨਾਂਂ ਨੂੰ ਸੁਸ਼ਮਾ ਜੀ ਨੇ ਇਸ ਦਾ ਜਵਾਬ ਦੇਣ ਲਈ ਇਕ ਚਿੱਠੀ ਲਿਖੀ ਤਾਂ ਉਨਾਂਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਚਿੱਠੀ ‘ਚ ਸਪੱਸ਼ਟ ਲਿਖਿਆ ਗਿਆ ਸੀ ਕਿ ਪਾਕਿਸਤਾਨ ਵਲੋਂ ਅਜਿਹੀ ਕੋਈ ਵੀ ਗੱਲ ਨਹੀਂ ਆਖੀ ਗਈ ਹੈ ਅਤੇ ਨਾ ਹੀ ਉਨਾਂ ਦਾ ਇਸ ਬਾਰੇ ਕੋਈ ਸੁਨੇਹਾ ਹੀ ਆਇਆ ਹੈ। ਹਰਸਿਮਰਤ ਨੇ ਕਿਹਾ ਕਿ ਫਿਰ ਉਨਾਂ ਨੇ ਸੁਸ਼ਮਾ ਸਵਰਾਜ ਨੂੰ ਫੋਨ ਕੀਤਾ ਤਾਂ ਸੁਸ਼ਮਾ ਜੀ ਨੇ ਕਿਹਾ ਕਿ ਉਨਾਂ ਨੂੰ ਕਾਫੀ ਸਮੇਂ ਤੋਂ ਐੱਮ. ਐੱਸ. ਗਿੱਲ ਦਾ ਫੋਨ ਆ ਰਿਹਾ ਹੈ। ਜਦੋਂ ਐੱਮ. ਐੱਸ. ਗਿੱਲ ਸੁਸ਼ਮਾ ਜੀ ਨੂੰ ਮਿਲਣ ਪੁੱਜੇ ਤਾਂ ਉਸ ਦੇ ਨਾਲ ਸਿੱਧੂ ਵੀ ਅੰਦਰ ਚਲਾ ਗਿਆ। ਜਿਸ ‘ਤੇ ਸੁਸ਼ਮਾ ਜੀ ਕਾਫੀ ਨਾਰਾਜ਼ ਹੋਏ। ਹਰਸਿਮਰਤ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦੇਸ਼ ਵਾਸੀਆਂ ਅਤੇ ਸਿੱਖ ਸੰਗਤਾਂ ਨਾਲ ਵੱਡਾ ਧੋਖਾ ਕੀਤਾ ਹੈ, ਜੋ ਕਿ ਇਕ ਕਾਂਗਰਸੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉਨਾਂਂ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਵੀ ਮੰਗਣਗੇ।

Leave a Reply

Your email address will not be published. Required fields are marked *