ਦਿੱਲੀ ਕਾਂਗਰਸ ਦੇ ‘ਅੱਛੇ ਦਿਨਾਂ’ ਨੂੰ ਲੱਗਾ ਕਰਾਰਾ ਝਟਕਾ, ਪ੍ਰਦੇਸ਼ ਪਰਧਾਨ ਅਜੈ ਮਾਕਨ ਨੇ ਦਿੱਤਾ ਅਸਤੀਫਾ, ਸਾਬਕਾ ਪ੍ਰਧਾਨ ਤੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੀ ਪਹਿਲਾਂ ਹੀ ਚਲ ਰਹੇ ਬਿਮਾਰ

 

 

 


ਨਵੀਂ ਦਿੱਲੀ- ਆਪਣੇ ਮੁੜ ‘ਅੱਛੇ ਦਿਨਾਂ’ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਹੁਣ ਦਿੱਲੀ ਵਿਚ ਵੀ ਇਕ ਵੱਡਾ ਝਟਕਾ ਲੱਗਾ ਹੈ। ਖਬਰਾਂ ਮੁਤਾਬਕ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋ ਸੀਨੀਅਰ ਨੇਤਾ ਅਜੈ ਮਾਕਨ ਨੇ ਅਸਤੀਫਾ ਦੇ ਦਿੱਤਾ ਹੈ। ਉਨਾਂ ਂਨੇ ਆਪਣਾ ਅਸਤੀਫਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਹਾਲਾਂਕਿ ਹਾਲੇ ਤਕ ਉਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ।

ਅਸਤੀਫੇ ਦੇ ਪਿੱਛੇ ਉਨਾਂ ਨੇ ਸਿਹਤ ਕਾਰਨ ਦਾ ਹਵਾਲਾ ਦਿੱਤਾ ਹੈ । ਖਬਰਾਂ ਅਨੁਸਾਰ ਅਸਤੀਫਾ ਦੇਣ ਦੇ ਬਾਅਦ ਇਲਾਜ ਲਈ ਮਾਕਨ ਵਿਦੇਸ਼ ਰਵਾਨਾ ਹੋ ਗਏ । ਮਾਕਨ ਦੇ 21 ਸਤੰਬਰ ਤਕ ਵਾਪਸ ਦਿੱਲੀ ਪਰਤਣ ਦੀ ਸੰਭਾਵਨਾ ਹੈ। ਦਿੱਲੀ ਕਾਂਗਰਸ ਇੰਚਾਰਜ ਪੀਸੀ ਚਾਕੋ ਨੇ ਮਾਕਨ ਨੇ ਉਨਾਂ ਨੂੰ ਜਲਦੀ ਜਿੰਮੇਵਾਰੀ ਤੋਂ ਮੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।ਅਜਿਹੇ ਵਿਚ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ।

ਧਿਆਨਯੋਗ ਹੈ ਕਿ ਸ਼ੀਲਾ ਦੀਕਸ਼ਿਤ ਪਹਿਲਾਂ ਤੋਂ ਹੀ ਬਿਮਾਰ ਚਲ ਰਹੇ ਹਨ ।ਅਜਿਹੇ ਵਿਚ ਲੋਕਸਭਾ ਚੋਣ ਤੋਂ ਐਨ ਪਹਿਲਾਂ ਸ਼ੀਲਾ ਅਤੇ ਮਾਕਨ ਦਾ ਬਿਮਾਰ ਹੋਣਾ ਦਿੱਲੀ ਵਿਚ ਕਾਂਗਰਸ ਦੀ ਸਿਹਤ ਲਈ ਵੀ ਕਾਫੀ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸ ਲਿਹਾਜ਼ ਨਾਲ ਕਾਂਗਰਸੀਆਂ ਦੇ ‘ਅੱਛੇ ਦਿਨ’ ਹਾਲੇ ਦੂਰ ਦੀ ਕੌਡੀ ਹੀ ਜਾਪ ਰਹੇ ਹਨ।

Leave a Reply

Your email address will not be published. Required fields are marked *