Breaking News:

ਛੋਟੇਪੁਰ ਤੋਂ ਬਾਅਦ ਕੇਜਰੀਵਾਲ ਦਾ ਹਰਕਾਰਾ ਸੰਜੈ ਇਸ ਨੇਤਾ ਨੇ ਵੀ ਭੇਜਿਆ ਬੇਰੰਗ

 

 

 


ਜਲੰਧਰ- ਸਿਆਸਤ ਦੇ ਖੇਤਰ ਵਿਚ ਪਹੁ ਫੁਟਾਲੇ ਦੀ ਪਹਿਲੀ ਸੂਰਜੀ ਕਿਰਨ ਵਾਂਗ ਨਵੀਂ ਕਰਾਂਤੀ ਅਤੇ ਨਵੇਂ ਅੰਦਾਜ ਦਾ ਆਗਾਜ਼ ਕਰਨ ਵਾਲੀ ਆਮ ਆਦਮੀ ਪੱਰਟੀ ਦੇ ਸਰਵੇ ਸਰਵਾ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਲਾਈ ਗਏ ਆਪਹੁਦਰੀਆਂ ਦੇ ਦੌਰ ਦੌਰਨ ਉਨਾਂ ਦਾ ਸਾਥ ਛੱਡ ਚੁੱਕੇ ਆਗੂਆਂ ਨੂੰ ਮਨਾਅ ਕੇ ਝਾੜੂ ਦੇ ਬਿਖਰੇ ਤੀਲ੍ਹੇ ਇਕੱਠੇ ਕਰਨ ਦੀ ਕਵਾਇਦ ਜਾਰੀ ਹੈ। ਪਰ ਕੇਜਰੀਵਾਲ ਦੀ ਡੈਮੇਜ ਕੰਟਰੋਲ ਨੀਤੀ ਤਹਿਤ ਪੰਜਾਬ ਦੌਰੇ ‘ਤੇ ਚਲ ਰਹੀ ਉਨਾਂ ਦੀ ਟੀਮ ਨੂੰ ਹਰ ਪਾਸਿਉਂ ਮੂੰਹ ਦੀ ਖਾਣੀ ਪੈ ਰਹੀ ਹੈ। ਸ਼ਾਇਦ ਹੀ ਕੋਈ ਲੋਕਾਂ ਵਲੋਂ ਨਕਾਰਿਆ ਅਖੌਤੀ ਨੇਤਾ ਹੋਵੇ ਜੋ ਆਪਣੇ ਹੱਥੀ ਆਪਣੇ ਸਿਰ ਸਵਾਹ ਪਾ ਲੈਣ ਤੋਂ ਬਾਅਦ ਕੇਜਰੀਵਾਲ ਐਂਡ ਕੰਪਨੀ ‘ਤੇ ਮੁੜ ਵਿਸ਼ਵਾਸ਼ ਕਰਕੇ ਉਨਾਂ ਦੇ ਸਿਆਸੀ ਬੇੜੇ ਵਿਚ ਸਵਾਰ ਹੋਵੇ। ਅਜਿਹਾ ਹੀ ਕੇਜਰੀਵਾਲ ਟੀਮ ਨਾਲ ਪੰਜਾਬ ਵਿਚ ਵਾਪਰਦਾ ਦਿਖਾਈ ਦੇ ਰਿਹਾ ਹੈ। ਕਦੀ ਪੰਜਾਬ ਵਿਚ ਪ੍ਰਮੁੱਖ ਸਿਆਸੀ ਧਿਰ ਵਜੋਂ ਉੱਭਰ ਕੇ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਪਾਰਟੀ ਜਿੰਨਾ ਛੇਤੀ ਅਤੇ ਜੋਰਦਾਰ ਢੰਗ ਨਾਲ ਆਪਸੀ ਪਾਟੋਧਾੜ ਦਾ ਸ਼ਿਕਾਰ ਹੋਈ ਹੈ, ਦੁਨੀਆ ਦੇ ਇਤਿਹਾਸ ਵਿਚ ਸ਼ਾਇਦ ਇਹ ਵੀ ਆਪਣੇ ਆਪ ਵਿਚ ਇਕ ਕੀਰਤਨੀਮਾਨ ਹੀ ਹੋਵੇ। ਦਰਅਸਲ ਪੰਜਾਬ ਦੇ ਇੰਚਾਰਜ ਰਹਿ ਕੇ ਅਦਾਲਤਾਂ ਵਿਚ ਮਾਣ ਹਾਨੀ ਦੇ ਕੇਸ ਭੁਗਤਣ ਵਾਲੇ ਸੰਜੈ ਸਿੰਘ ਨੇ ਆਪ ਸੰਸਦ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਿਕ ਕਰੀਬ ਤਿੰਨ ਦਿਨ ਪਹਿਲਾਂ ਪਟਿਆਲਾ ਵਿਚ ਦੋਵਾਂ ਨੇਤਾਵਾਂ ਦੀ ਆਪਸੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਸੰਜੈ ਸਿੰਘ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਰਿਸ਼ਵਤਖੋਰੀ ਦਾ ਇਲਜ਼ਾਮ ਲਾਉਂਦਿਆਂ ਜ਼ਲੀਲ ਕਰਕੇ ਪਾਰਟੀ ਚੋਂ ਕੱਢੇ ਗਏ ਸ. ਸੁੱਚਾ ਸਿੰਘ ਛੋਟੇਪੁਰ ਦੀ ਤਰਾਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਰਹਿੰਦੇ ਹੋਏ ਕੇਜਰੀਵਾਲ ਦੀ ਛੱਤਰ ਛਾਇਆ ਵਿਚ ਜਾਣ ਤੋਂ ਕੋਰੀ ਨਾਂਹ ਹੀ ਕਰ ਦਿੱਤੀ ਦੱਸੀ ਜਾ ਰਹੀ ਹੈ। ਡਾ ਗਾਂਧੀ ਨੇ ਸੰਜੈ ਸਿੰਘ ਦੇ ਸਾਹਮਣੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦ ਮੁਖਤਿਆਰੀ ਦੀ ਪ੍ਰਮੁੱਖ ਮੰਗ ਰੱਖ ਦਿੱਤੀ ਹੈ । ਜੋ ਕੇਜਰੀਵਾਲ ਐਂਡ ਕੰਪਨੀ ਨੂੰ ਕਿਸੇ ੇਵੀ ਢੰਗ ਤਰੀਕੇ ਨਾਲ ਰਾਸ ਨਹੀਂ ਆਉਂਦੀ ਜਾਪਦੀ। ਕਿਉਂਕਿ ਜੇਕਰ ਪੰਜਾਬ ਨੂੰ ਖੁਦਮੁਖਤਿਆਰੀ ਹੀ ਦੇਣੀ ਸੀ ਤਾਂ ਉਸ ਨੂੰ ਸ਼ੁਰੂ ਤੋਂ ਹੀ ਇੱਕ ਇੱਕ ਕਰਕੇ ਆਗੂਆਂ ਨੂੰ ਇਲਜ਼ਾਮ ਤਰਾਸ਼ੀ ਕਰਦੇ ਹੋਏ ਖੂੰਜੇ ਲਾਉਣ ਦੀ ਕਵਾਈਦ ਹੀ ਕਿਉਂ ਕਰਨੀ ਪੈਂਦੀ। ਹੁਣ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਆਦਿ ਦੀ ਹਿਮਾਇਤ ਦੀ ਥਾਂ ਨਵਾਂ ਬਦਲ ਲੱਭ ਕੇ ਆਪਣੇ ਆਪ ਨੂੰ ਨੰਗੇ ਚਿੱਟੇ ਬਾਗੀ ਸਾਬਤ ਕਰਨ ਵਾਲੇ ਛੋਟੇ ਵੱਡੇ ਆਗੂਆਂ ਮੂਹਰੇ ਆਪਣਾ ਨਵਾਂ ਰਸਤਾ ਅਖਤਿਆਰ ਕਰਨ ਜਾਂ ਆਪਣੀਆਂ ਪਿੱਤਰੀ ਪਾਰਟੀਆਂ ਵਿਚ ਜਾ ਕੇ ਘਰ ਵਾਪਸੀ ਕਰਨ ਤੋਂ ਇਲਾਵਾ ਹੋਰ ਕੋਈ ਸਨਮਾਨਜਨਕ ਬਦਲ ਨਹੀਂ ਹੈ। ਦੇਖਦੇ ਹਾਂ ਆਪ ਪੰਜਾਬ ਦਾ ਸਿਆਸੀ ਊਠ ਕਿਸ ਕਰਵਟ ਬੈਠਦਾ ਹੈ।

Leave a Reply

Your email address will not be published. Required fields are marked *