Breaking News:

ਦਿੱਲੀ ਵਾਂਗ ਜੇਐਨਯੂ ਵਿਚ ਵੀ ਰਾਸ਼ਟਰਵਾਦੀ ਤਾਕਤਾਂ ਹੋ ਰਹੀਆਂ ਨੇ ਦਿਨੋ ਦਿਨ ਮਜ਼ਬੂਤ, ਏਬੀਵੀਪੀ ਨੂੰ ਪਹਿਲਾਂ ਨਾਲੋਂ ਵਧਿਆ ਹੁੰਗਾਰਾ

ਜਲੰਧਰ-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਕਸਲੀ ਵਿਚਾਰਧਾਰਾ ਰੱਖਣ ਵਾਲੇ ਵਿਦਿਆਰਥੀ ਸੰਗਠਨਾਂ ਦਾ ਗੜਮੰਨੀ ਜਾਂਦੀ ਹੈ। ਬੀਤੇ ਕੁਝ ਸਾਲਾਂ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਤੇਜੀ ਨਾਲ ਇੱਥੇ ਉੱਭਰੀ ਹੈ। ਹਾਲ ਹੀ ਵਿਚ ਨਕਸਲ ਵਿਚਾਰਧਾਰਾ ਲਈ ਜਾਣੀਆਂ ਜਾਣ ਵਾਲੀਆਂ ਜਥੇਬੰਦੀਆਂ ਦਾ ਵਿਦਿਆਰਥੀ ਪਰਿਸ਼ਦ ਦੀ ਚੋਣ ਵਿਚ ਹੱਥ ਉੱਪਰ ਰਿਹਾ ਹੈ ਪਰ ਸਿੱਕੇ ਦਾ ਦੂਜਾ ਪਹਿਲੂ ਵੀ ਘੱਟ ਅਹਿਮੀਅਤ ਨਹੀਂ ਰੱਖਦਾ ਜਿਸ ਤਹਿਤ ਜੋ ਨਕਸਲਵਾਦੀ ਸੰਗਠਨ ਹੁਣ ਤਕ ਕੇਂਦਰ ਸਰਕਾਰ ਵਿਚ ਕਾਂਗਰਸ ਵਾਂਗ ਆਪਣਾ ਹੀ ਝੰਡਾ ਬੁਲੰਦ ਸਮਝਦੀ ਸੀ ਅਤੇ ਕੋਈ ਵੀ ਹੋਰ ਸਿਆਸੀ ਧਿਰ ਉਸਦੇ ਨੇੜੇ ਤੇੜੇ ਵੀ ਨਹੀਂ ਸੀ ਫਟਕ ਰਹੀ। ਪਰ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਕੇਂਦਰ ਵਿਚ ਇਸ ਜੋਰਦਾਰ ਢੰਗ ਨਾਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਾਂਗਰਸ ਸੱਤਾ ਵਿਚ ਮੁੜ ਕੇ ਆਉਣ ਲਈ ਕਾਫੀ ਬਿਹਬਲ ਦਿਖਾਈ ਦੇ ਰਹੀ ਹੈ ਅਤੇ ਉਸਦੀ ਹਾਲਤ ਬਿਨ ਪਾਣੀ ਦੇ ਮੱਛੀ ਵਰਗੀ ਹੋ ਚੁੱਕੀ ਹੈ। ਬਿਲਕੁਲ ਉਸੇ ਤਰਜ਼ ‘ਤੇ ਕਦੀ ਨਕਸਲੀ ਵਿਚਾਰਧਾਰਾ ਤੋਂ ਇਲਾਵਾ ਹੋਰ ਕਿਸੇ ਜਥੇਬੰਦੀ ਦਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ। ਪਰ ਏ.ਬੀ.ਵੀ.ਪੀ ਜੋ ਰਾਸ਼ਟਰਵਾਦੀ ਅਤੇ ਧਾਰਮਿਕ ਵਿਚਾਰਾਂ ਵਾਲੀ ਜੱਥੰਬੰਦੀ ਵਜੋਂ ਆਰਐਸਐਸ ਵਰਗੇ ਸੰਗਠਨ ਦੀ ਚਹੇਤੀ ਜਥੰਬੰਦੀ ਹੈ, ਨੇ ਇਕੱਲਿਆਂ ਹੀ ਨਕਸਲੀ ਵਿਚਾਰਧਾਰਾ ਵਾਲੀਆਂ ਸਮੂਹ ਜਥੇਬੰਦੀਆਂ ਨੂੰ ਸਖ਼ਤ ਚੁਣੌਤੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਕਰ ਆਖ ਲਿਆ ਜਾਵੇ ਕਿ ਜੇਕਰ ਆਉਣ ਵਾਲੇ ਸਾਲਾਂ ਵਿਚ ਅੱਤਵਾਦੀਆਂ ਅਤੇ ਦੇਸ਼ ਧ੍ਰੋਹੀਆਂ ਦਾ ਗੜ੍ਹ ਬਣ ਚੁੱਕੀ ਇਸ ਯੂਨੀਵਰਸਿਟੀ ਵਿਚ ਰਾਸ਼ਟਰਵਾਦੀ ਅਤੇ ਦੇਸ਼ ਪਰੇਮੀ ਤਾਕਾਂ ਨੂੰ ਪੂਰੀ ਤਾਕਤ ਮਿਲ ਜਾਵੇਗਾ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਯੂਨੀਵਰਸਿਟੀ ਵਿਚ ਵੀ ਏ.ਬੀ.ਵੀ.ਪੀ ਵਿਰੋਧੀ ਖੇਮੇ ਨੂੰ ਜੋਰਦਾਰ ਟੱਕਰ ਦੇ ਰਹੀ ਹੈ। ਇਹੋ ਕਾਰਨ ਹੈ ਕਿ 2018 ਦੇ ਜੇਐਨਯੂ ਵਿਦਿਆਰਥੀ ਪਰਿਸ਼ਦ ਚੋਣ ਵਿਚ ਵੀ ਸਾਰੇ ਚਾਰ ਅਹੁਦਿਆਂ ‘ਤੇ ਏਬੀਵੀਪੀ ਦੇ ਉਮੀਦਵਾਰ ਹੀ ਦੂਜੇ ਨੰਬਰ ਉੱਤੇ ਰਹੇ ਹਨ। ਖਾਸ ਗੱਲ ਇਹ ਹੈ ਕਿ ਉਸਨੂੰ ਚੋਣ ਵਿਚ ਪਿਛਲੇ ਸਾਲ ਦੇ ਮੁਕਾਬਲੇ 379 ਵੋਟਾਂ ਜਿਆਦਾ ਮਿਲੀਆਂ ਹਨ ।

ਏਬੀਵੀਪੀ ਦੇ ਜੇਐਨਯੂ ਯੂਨਿਟ ਦੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਸਾਡੇ ਸੰਗਠਨ ਨੇ ਇਸ ਚੋਣ ਵਿਚ ਦਿਨ – ਰਾਤ ਮਿਹਨਤ ਕੀਤੀ ਅਤੇ ਇੱਕਜੁਟ ਹੋਕੇ ਅਸੀਂ ਵਿਦਿਆਰਥੀ ਪਰਿਸ਼ਦ ਦੀ ਚੋਣ ਲੜੇ। ਹਰ ਸਾਲ ਨਕਸਲੀ ਵਿਚਾਰਧਾਰਾ ਦੇ ਵਿਦਿਆਰਥੀ ਸੰਗਠਨਾਂ ਵਲੋਂ ਵੱਖ – ਵੱਖ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਜਾਂਦਾ ਹੈ। ਨਕਸਲੀ ਵਿਚਾਰਧਾਰਾ ਦੇ ਸਾਂਝੇ ਮੋਰਚੇ ਵਿਚ ਕਈ ਅਜਿਹੇ ਵੀ ਵਿਦਿਆਰਥੀ ਸੰਗਠਨ ਹਨ ਜਿਨਾਂਂ ਦੇ ਵਿਚਾਰ ਇਕ – ਦੂਜੇ ਨਾਲ ਨਹੀਂ ਮਿਲਦੇ। ਸਾਡਾ ਸੰਗਠਨ ਆਪਣੇ ਵਿਚਾਰਾਂ ਨੂੰ ਪ੍ਰਮੁੱਖਤਾ ਦਿੰਦਾ ਰਿਹਾ ਹੈ ਅਤੇ ਅੱਗੇ ਵੀ ਦੇਵੇਗਾ। ਅਸੀ ਰਾਸ਼ਟਰਹਿੱਤ ਨਾਲ ਜੁੜੇ ਮੁੱਦੇ ਚੁੱਕਦੇ ਹਾਂ ਅਤੇ ਇਹ ਸਾਡੇ ਲਈ ਜਿੱਤ ਹੈ ਕਿ ਜੇਐਨਯੂ ਕੈਂਪਸ ਵਿਚ ਵਿਦਿਆਰਥੀਆਂ ਵਿਚਾਲੇ ਸਾਡੀ ਪਸੰਦ ਦਾ ਦਾਇਰਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਸਾਡਾ ਸੰਗਠਨ ਜੇਐਨਯੂ ਵਿਦਿਆਰਥੀ ਪਰਿਸ਼ਦ ਚੋਣ ਵਿਚ ਜਿਆਦਾ ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕਰੇਗਾ।

ਵਧੀ ਹੈ ਵੋਟਿੰਗ ਫੀਸਦੀ

ਇਸ ਦੌਰਾਨ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਜੇਐਨਯੂ ਵਿਦਿਆਰਥੀ ਪਰਿਸ਼ਦ ਚੋਣ ਵਿਚ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਰਹੇ ਲਲਿਤ ਪਾਂਡੇ ਨੇ ਕਿਹਾ ਕਿ ਏਬੀਵੀਪੀ ਸੰਗਠਨ ਮਜਬੂਤੀ ਨਾਲ ਖੜਾ ਹੈ ਅਤੇ ਅੱਗੇ ਵੀ ਨਕਸਲੀ ਸੰਗਠਨਾਂ ਦੀ ਵਿਚਾਰਾਧਾਰਾ ਨੂੰ ਤਹਿਸ ਨਹਿਸ ਕਰਨ ਲਈ ਕੰਮ ਕਰਦਾ ਰਹੇਗਾ। ਪਿਛਲੇ ਸਾਲ ਦੇ ਮੁਕਾਬਲੇ ਸਾਡੀ ਵੋਟ ਫੀਸਦੀ ਵਧੀ ਹੈ ਅਤੇ ਸਾਨੂੰ ਚਾਰੇ ਅਹੁਦਿਆਂਂ ‘ਤੇ ਜ਼ਿਆਦਾ ਵੋਟ ਮਿਲੇ ਹਨ। 

Leave a Reply

Your email address will not be published. Required fields are marked *