ਬਿਸ਼ਪ ਫਰੈਂਕੋ ਮੁਲੱਕਲ ਨਹੀਂ ਸਿਰਫ ਫਰੈਂਕੋ ਮੁਲੱਕਲ ਕਹੋ ਜਨਾਬ!! ਬਿਸ਼ਪ ਕਾਨਫਰੰਸ ਆਫ ਇੰਡੀਆ ਨੇ ਖੋਹਿਆ ਬਿਸ਼ਪ ਦਾ ਅਹੁਦਾ

ਜਲੰਧਰ- ਕੇਰਲ ਵਿਚ ਨੰਨ ਨਾਲ ਬਲਾਤਕਾਰ ਦੇ ਘਿਨਾਉਣੇ ਜ਼ੁਰਮ ਵਿਚ ਪੁਲਸ ਜਾਂਚ ਦੌਰਾਨ ਪਿਛਲੇ ਦੋ ਦਿਨਾਂ ਤੋਂ ਪੁਲਸ ਅਧਿਕਾਰੀਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਲਈ ਕੈਧਿਲਕ ਕਾਨਫਰੰਸ ਵਲੋਂ ਇਕ ਬੁਰੀ ਖ਼ਬਰ ਆ ਗਈ ਹੈ। ਜਾਣਕਾਰੀ ਅਨੁਸਾਰ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ ਨੇ ਫਰੈਂਕੋ ਨੂੰ ਅਸਥਾਈ ਤੌਰ ‘ਤੇ ਉਸ ਨੂੰ ਬਿਸ਼ਪ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਕਾਰਨ ਫਰੈਂਕੋ ਮੁਲੱਕਲ ਦੀਆਂ ਮੁਸ਼ਕਿਲਾਂ ਕਾਫੀ ਵਧਦੀਆਂ ਦਿਖਾਈ ਦੇ ਰਹੀਆਂ ਹਨ। ਸਮਝਿਆ ਜਾ ਰਿਹਾ ਹੈ ਕਿ ਬਿਸ਼ਪ ਕਾਨਫਰੰਸ ਵਲੋਂ ਇਹ ਕਦਮ ਫਰੈਂਕੋ ਦੇ ਕਾਨੂੰਨੀ ਗਿਰਫਤ ਵਿਚ ਲਗਾਤਾਰ ਘਿਰਦੇ ਜਾਣ ਨੂੰ ਦੇਖ ਕੇ ਅਹਿਤਿਆਤ ਵਜੋਂ ਚੁੱਕਿਆ ਗਿਆ ਹੈ। ਦੋ ਦਿਨ ਤੋਂ ਪੁਲਸ ਅਤੇ ਕਰਾਈਮ ਬਰਾਂਚ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੇ ਬਿਸ਼ਪ ਲਈ ਅੱਜ ਵੀਰਵਾਰ ਦੀ ਸ਼ਾਮ ਇਕ ਹੋਰ ਬੁਰੀ ਖਬਰ ਲੈ ਕੇ ਆਈ ਹੈ। ਮੁਲਜ਼ਮ ਬਿਸ਼ਪ ਨੂੰ ਆਪਣਾ ਅਹੁਦਾ ਗਵਾਉਣਾ ਪਿਆ ਹੈ। ਲਾਈਵ ਹਿੰਦੋਸਤਾਨ ਦੀ ਖ਼ਬਰ ਅਨੁਸਾਰ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡਿਆ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨਾਂ ਦੇ ਪਦ ਤੋਂ ਅਸਥਾਈ ਤੌਰ ‘ਤੇ ਹਟਾ ਦਿੱਤਾ ਹੈ।

Leave a Reply

Your email address will not be published. Required fields are marked *