ਇਸਲਾਮਾਬਾਦ – ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਕਰਨ ਵਾਲੇ ਪਾਕਿਸਤਾਨ ਬਾਰੇ ਮਸ਼ਹੂਰ ਹੈ ਕਿ ਉਹ ਆਸਤੀਨ ਕਾ ਸਾਂਪ ਹੀ ਹੈ ਜਿਸ ਉੱਪਰ ਕਦੀ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਪਾਕਿਸਾਨ ਵਲੋਂ ਹਾਲ ਹੀ ਵਿਚ ਕੀਤੀ ਗਈ ਇਕ ਤੋਂ ਬਾਅਦ ਇਕ ਘਿਨਾਉਣੀ ਹਰਕਤ ਤੋਂ ਸਾਹਮਣੇ ਆ ਰਿਹਾ ਹੈ। ਦਰਅਸਲ ਬੀਤੇ ਦਿਨ ਭਾਰਤ ਪਾਕਿ ਸਰਹੱਦ ‘ਤੇ ਇਕ ਘਟਨਾਚੱਕਕਰ ਦੌਰਾਨ ਪਾਕਿਸਤਾਨ ਵਾਲੇ ਪਾਸਿਉਂ ਚਲੀ ਗਈ ਗੋਲੀ ਦੌਰਾਨ ਜ਼ਖ਼ਮੀ ਹੋ ਜਾਣ ਵਾਲੇ ਇਕ ਬੀਐਸਐਫ ਜਵਾਨ ਨਾਲ ਜੋ ਘਿਨਾਉਣੀ ਹਰਕਤ ਪਾਕਿਸਤਾਨ ਦੀ ਬੈਟ ਵਲੋਂ ਕੀਤੀ ਗਈ ਸੀ। ਉਸਤੋਂ ਬਾਅਦ ਅੱਜ ਇਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲ• ਲਿਖੀ ਗਈ ਇਕ ਚਿੱਠੀ ਵਿਚ ਦੋਵਾਂ ਮੁਲਕਾਂ ਵਿਚਾਲੇ ਸਬੰਧ ਸੁਧਾਰਨ ਲਈ ਪਹਿਲਕਦਮੀ ਕੀਤੀ ਗਈ ਹੈ। ਪਰ ਨਾਲ ਹੀ ਪਾਕਿਸਤਾਨ ਵਲੋਂ ਇਕ ਹੋਰ ਅਜਿਹੀ ਡਿਗੀ ਹੋਈ ਹਰਕਤ ਕਰਨ ਦੀ ਖ਼ਬਰ ਹੈ ਜਿਸ ਨਾਲ ਪਾਕਿਸਤਾਨ ਦੇ ਅਸਲੀ ਇਰਾਦਿਆਂ ਨੂੰ ਸਮਝਣਾ ਆਮ ਲੋਕਾਂ ਲਈ ਘੱਟੋ ਘੱਟ ਟੇਢੀ ਖੀਰ ਹੀ ਸਾਬਿਤ ਹੋ ਰਿਹਾ ਹੈ। ਦਰਅਸਲ ਹੁਣ ਪਾਕਿ ਨੇ ਹਿਜਬੁਲ ਅੱਤਵਾਦੀ ਬੁਰਹਾਨ ਵਾਨੀ ਨੂੰ ਫਰੀਡਮ ਆਇਕਾਨ ਯਾਨੀ ਆਜ਼ਾਦੀ ਦਾ ਚਿਹਰਾ ਐਲਾਨਿਆਂ ਹੈ ਅਤੇ ਬੁਰਹਾਨ ਵਾਨੀ ਦੇ ਸਨਮਾਨ ਵਿਚ 20 ਡਾਕ ਟਿਕਟ ਵੀ ਜਾਰੀ ਕੀਤੇ ਹਨ।
ਪਾਕਿਸਤਾਨ ਦੇ ਡਾਕ ਵਿਭਾਗ ਨੇ 20 ਡਾਕ ਟਿਕਟ ਜਾਰੀ ਕੀਤੇ ਹਨ, ਜਿਨਾਂ ਵਿਚ ਜੰਮੂ ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਹਨ। ਇਸਦੇ ਇਲਾਵਾ ਕੁੱਝ ਹੋਰ ਲੋਕਾਂ ਦੀਆਂ ਵੀ ਤਸਵੀਰਾਂ ਹਨ ਜਿਨਾਂ ਨੂੰ ਕਸ਼ਮੀਰ ਵਿਚ ਭਾਰਤੀ ਫੌਜੀਆਂ ਰਹੀਂ ਪੀੜਤ ਕਰਾਰ ਦਿੱਤਾ ਗਿਆ ਹੈ। ਪਾਕਿਸਤਾਨ ਪੋਸਟ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ । ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਦੇ ਨਾਲ 24 ਜੁਲਾਈ ਨੂੰ ਕਰਾਚੀ ਤੋਂ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਸ਼ਮੀਰ ਵਿਚ ਰਹਿਣ ਵਾਲੇ ਲੋਕਾਂ ਦੀ ਦੁਰਦਸ਼ਾ ਨੂੰ ਪਰਗਟ ਕਰਨ ਲਈ ਟਿਕਟ ਜਾਰੀ ਕੀਤੇ ਗਏ ਸਨ।
ਜਾਰੀ ਕੀਤੇ ਗਏ ਟਿਕਟਾਂ ਵਿਚ ਬੁਰਹਾਨ ਵਾਨੀ ( 1994 – 2016) ਆਜ਼ਾਦੀ ਦਾ ਹੀਰੋ ( ਫਰੀਡਮ ਆਇਕਾਨ) ਵਰਗੇ ਕੈਪਸ਼ਨ ਲਿਖੇ ਗਏ ਹਨ। ਮਾਰੇ ਗਏ ਹਿਜਬੁਲ ਕਮਾਂਡਰ ਤੋਂ ਇਲਾਵਾ, ਯਾਦਗਾਰੀ ਟਿਕਟਾਂ ‘ਤੇ ਮੌਜੂਦ ਹੋਰ ਕੈਪਸ਼ਨ ਵਿਚ ਰਾਸਾਇਣਿਕ ਹਥਿਆਰ ਦੀ ਵਰਤੋਂ, ਪੈਲੇਟ ਗੰਨ, ਸਮੂਹਿਕ ਕਬਰ, ਬਰੈਡ ਚਾਪਿੰਗ ਦੀ ਵਰਤੋਂ ਸ਼ਾਮਲ ਹੈ। ਟਿਕਟਾਂ ‘ਤੇ ਲਗਾਈਆਂ ਗਈਆਂ ਤਸਵੀਰਾਂ ਮੁੱਠਭੇੜਾਂ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਹਨ। ਅੱਤਵਾਦੀਆਂ ਦੀਆਂ ਤਸਵੀਰਾਂ ਦੇ ਹੇਠਾਂ ਕੈਪਸ਼ਨ ਲਿਖਕੇ ਉਨਾਂ ਨੂੰ ਪੀੜਤ ਅਤੇ ਸ਼ਹੀਦ ਐਲਾਨਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦੇਈਏ ਕਿ 8 ਜੁਲਾਈ 2016 ਨੂੰ ਕਸ਼ਮੀਰ ਦੇ ਅਨੰਤਨਾਗ ਜਿਲੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ 22 ਸਾਲਾ ਬੁਰਹਾਨ ਵਾਨੀ ਦੇ ਨਾਲ ਉਸਦੇ ਦੋ ਸਾਥੀ ਮਾਰੇ ਗਏ ਸਨ।