ਜੈੱਟ ਏਅਰਵੇਜ਼ ਦੇ 166 ਮੁਸਾਫਿਰਾਂ ਦੀ ਕੁੜਿੱਕੀ ‘ਚ ਆਈ ਜਾਨ, ਹਸਪਤਾਲ ਕਰਵਾਉਣੇ ਪਏ ਦਾਖਲ

ਮੁੰਬਈ- ਇੱਥੋਂ ਦੇ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਜੈੱਟ ਏਅਰਵੇਜ਼ ਦੇ ਜਹਾਜ਼ ਦੇ ਸਟਾਫ ਦੀ ਅਣਗਹਿਲੀ ਕਾਰਨ 166 ਮੁਸਾਫਿਰਾਂ ਦੀ ਜਾਨ ਕੁੜਿੱਕੀ ਵਿਚ ਆ ਗਈ। ਬਹੁਤੇ ਮੁਸਾਫਿਰਾਂ ਦੇ ਕੰਨਾਂ ਵਿਚੋਂ ਅਤੇ ਕੁਝ ਦੇ ਨੱਕ ਵਿਚੋਂ ਖੂਨ ਵਗਣ ਲੱਗਾ ਅਤੇ ਕਈਆਂ ਨੂੰ ਤੇਜ਼ ਘਬਰਾਹਟ ਮਹਿਸੂਸ ਹੋਣ ਲੱਗ ਗਈ। ਦਰਅਸਲ ਜਹਾਜ ਦਾ ਅਮਲਾ ਜਹਾਜ਼ ਦੇ ਅੰਦਰ ਹਵਾ ਦਾ ਦਬਾਅ ਬਰਕਰਾਰ ਰੱਖਣ ਵਾਲਾ ਬਟਨ ਦੱਬਣਾ ਹੀ ਭੁੱਲ ਗਿਆ।ਨਤੀਜਾ ਇਹ ਹੋਇਆ ਕਿ ਜਦੋਂ ਇਹ ਜਹਾਜ਼ ਆਸਮਾਨ ਵਿਚ ਗਿਆ ਤਾਂ ਯਾਤਰੀਆਂ ਨੂੰ ਬੇਚੈਨੀ ਹੋਣੀ ਸ਼ੁਰੂ ਹੋ ਗਈ। ਕੁਝ ਯਾਤਰੀਆਂ ਦੇ ਕੰਨਾਂ ਅਤੇ ਨੱਕ ਵਿਚ ਖੂਨ ਤਕ ਨਿਕਲਣ ਲੱਗਾ।

ਜਾਣਕਾਰੀ ਅਨੁਸਾਰ ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੇ 166 ਯਾਤਰੀਆਂ ਨਾਲ ਅੱਜ ਸਵੇਰੇ ਮੁੰਬਈ ਤੋਂ ਉਡਾਣ ਭਰੀ। ਇਸ ਦੌਰਾਨ ਦਬਾਅ ਬਰਕਰਾਰ ਰੱਖਣ ਵਾਲਾ ਬਟਨ ਨਾ ਦਬਾਏ ਜਾਣ ਕਾਰਨ ਕੁਝ ਯਾਤਰੀਆਂ ਨੂੰ ਸਿਰ ਦਰਦ ਅਤੇ ਕੁਝ ਦੇ ਕੰਨਾਂ ਅਤੇ ਨੱਕ ਵਿਚ ਖੂਨ ਨਿਕਲਣ ਲੱਗ ਪਿਆ। ਹਾਲਾਤ ਚਿੰਤਾਜਨਕ ਹੁੰਦਿਆਂ ਦੇਖ ਪਾਇਲਟ ਨੇ ਜਹਾਜ਼ ਨੂੰ ਮੁੜ ਤੋਂ ਮੁੰਬਈ ਹਵਾਈ ਅੱਡੇ ‘ੇ ਉਤਾਰ ਦਿੱਤਾ। ਮੁਸਾਫਿਰਾਂ ਨੂੰ ਤੁਰੰਤ ਹੀ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪਿਆ। ਇਸ ਦੌਰਾਨ ਹਵਾਈ ਅੱਡਾ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

Leave a Reply

Your email address will not be published. Required fields are marked *