ਮਾਸੂਮ ਬਾਲੜੀ ਨਾਲ ਸਕੂਲ ਪ੍ਰਿੰਸੀਪਲ ਤੇ ਕਲੱਰਕ ਨੇ ਕੀਤਾ 9 ਮਹੀਨੇ ਤਕ ਬਲਾਤਕਾਰ, ਗਿਰਫਤਾਰ

ਪਟਨਾ – ਬਿਹਾਰ ਤੋਂ ਇਨਸਾਨੀਅਤ ਅਤੇ ਗੁਰੂ ਚੇਲੇ ਦੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਆ ਰਹੀ ਹੈ। ਜਿੱਥੇ ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸਟਾਫ ਮੈਂਬਰ ਨਾਲ ਮਿਲ ਕੇ 5ਵੀਂ ਜਮਾਤ ਵਿਚ ਪੜ੍ਹਨ ਵਾਲੀ ਮਾਸੂਮ ਬੱਚੀ ਨੂੰ 9 ਮਹੀਨੇ ਤਕ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਨਾਂ ਦੀ ਕਰਤੂਤ ਦਾ ਭਾਂਡਾ ਉਦੋਂ ਭੱਜਾ ਜਦੌਂ ਪੀੜਤ ਬਾਲੜੀ ਗਰਭਵਤੀ ਹੋ ਗਈ। ਦਰਅਸਲ ਬਿਹਾਰ ਦੇ ਫੁਲਵਾੜੀ ਸ਼ਰੀਫ ‘ਚ ਵਾਪਸੀ ਸ਼ਰਮਨਾਕ ਘਟਨਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵਲੋਂ ਜਮਾਤ ਪੰਜਵੀਂ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ। ਪੀੜਤਾ ਦੀ ਅੱਜ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *