ਟੋਲ ਪਲਾਜ਼ਾ ਕੋਟ ਕਰੋੜ ਕਲਾਂ ਤੋਂ 21 ਹਜ਼ਾਰ ਦੀ ਨਕਦੀ ਲੁੱਟੀ

 

 

 


ਫਰੀਦਕੋਟ- ਇੱਥੋਂ ਥੋੜ੍ਹੀ ਦੂਰ ਕੌਮੀ ਮਾਰਗ-54 ‘ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ ‘ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਲਏ ਗਏ। ਜਾਣਕਾਰੀ ਅਨੁਸਾਰ ਟੋਲ ਪਲਾਜ਼ਾ ਵਿਖੇ ਮੁਲਾਜ਼ਮ ਰਮਨ ਕੁਮਾਰ ਵਾਸੀ ਗੁਰੂਹਰਸਹਾਏ ਦੀ ਟੋਲ ਕੁਲੈਕਸ਼ਨ ‘ਤੇ ਡਿਊਟੀ ਸੀ। ਇਸ ਦੌਰਾਨ ਕਰੀਬ 11: 30 ਵਜੇ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਜਿਨਾਂਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢਕੇ ਹੋਏ ਸਨ ਨੇ ਉਸਦੇ ਕੈਬਿਨ ‘ਚ ਦਾਖਲ ਹੁੰਦਿਆਂ ਸਾਰ ਆਪਣੇ ਹੱਥ ‘ਚ ਫੜੀ ਕਿਰਚ ਦਾ ਡਰਾਵਾ ਦੇ ਕੇ ਨਗਦੀ ਵਾਲਾ ਬੈਗ ਖੋਹ ਲਿਆ। ਵਾਰਦਾਤ ਉਪਰੰਤ ਉਹ ਦੋਵੇਂ ਮੋਟਰਸਾਈਕਲ ਸਵਾਰ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ। ਮੁਲਾਜ਼ਮਾਂ ਨੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਅਸਫਲ ਰਹੇ। ਲੁੱਟ ਦੀ ਇਹ ਵਾਰਦਾਤ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਪੁਲਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

Leave a Reply

Your email address will not be published. Required fields are marked *