ਦਿੱਲੀ ਸਕੂਲ ਬਸ ਨੇ ਮਾਰੀ ਖਹਿਰਾ ਦੀ ਇਨੋਵਾ ਨੂੰ ਟੱਕਰ, ਕਈ ਗੰਭੀਰ ਜ਼ਖ਼ਮੀ

ਜਲੰਧਰ -ਰਾਸ਼ਟਰੀ ਰਾਜ ਮਾਰਗ ਉੱਤੇ ਜਲੰਧਰ ਤੋਂ ਫਗਵਾੜਾ ਵੱਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਦਿੱਲੀ ਪਬਲਿਕ ਸਕੂਲ ਦੀ ਬਸ ਵਲੋਂ ਗਲਤ ਦਿਸ਼ਾ ‘ਤੇ ਜਾ ਕੇ ਇਕ ਇਨੋਵਾ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ ਵਿਚ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਦਰਅਸਲ ਬਸ ਡਰਾਇਵਰ ਸਕੂਲ ਦੀ ਬਸ ਨੂੰ ਗਲਤ ਦਿਸ਼ਾ ਤੋਂ ਭਜਾ ਕੇ ਲਿਜਾ ਰਿਹਾ ਸੀ । ਪਿੰਡ ਧੰਨੋਵਾਲੀ ਦੇ ਕੋਲ ਦਿੱਲੀ ਪਬਲਿਕ ਸਕੂਲ ਦੀ ਉਕਤ ਬਸ ਨੇ ਇਨੋਵਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ । ਇਸ ਹਾਦਸੇ ਤੋਂ ਬਾਅਦ ਬਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜਦੋਂ ਕਿ ਇਨੋਵਾ ਵਿਚ ਸਵਾਰੀਆਂ ਗੰਭੀਰ ਜਖਮੀ ਹੋ ਗਈਆਂ।

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪਬਲਿਕ ਸਕੂਲ ਦੇ ਬਸ ਚਾਲਕ ਗਲਤ ਦਿਸ਼ਾ ਤੋਂ ਤੇਜ਼ ਰਫਤਾਰ ਬਸ ਲਿਜਾ ਰਹੇ ਸੀ ਤਾਂ ਸਾਹਮਣੇ ਤੋਂ ਇਨੋਵਾ ਗੱਡੀ ਜੋ ਜਲੰਧਰ ਦੀ ਮਨਿੰਜਰ ਕੌਰ ਖਹਿਰਾ ਦੇ ਨਾਂ ‘ਤੇ ਰਜਿਸਟਰਡ ਹੈ ਅਤੇ ਉਸ ਉੱਪਰ ਪੀਬੀ – 08 – ਡੀਐਫ – 9700 ਨੰਬਰ ਲੱਗਾ ਹੋਇਆ ਸੀ, ਵਿਚ ਜਾ ਟਕਰਾਈ। ਹਾਦਸਾ ਏਨਾ ਜੋਰਦਾਰ ਸੀ ਕਿ ਵਾਹਨਾਂ ਦੇ ਟਕਰਾਉਣ ਦੀ ਆਵਾਜ਼ ਕਾਫੀ ਦੂਰ ਦੂਰ ਤਕ ਸੁਣਾਈ ਦਿੱਤੀ। ਜੋਰਦਾਰ ਟੱਕਰ ਦੌਰਾਨ ਇਨੋਵਾ ਵਿੱਚ ਸਵਾਰ ਲੋਕ ਗੰਭੀਰ ਜਖਮੀ ਹੋ ਗਏ ਹਨ । ਉਨਾਂ ਂਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਦੂਜੇ ਪਾਸੇ ਕੁਝ ਬੱਚਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *