ਪਤੀ ਦੇ ਪੈਨ ਕਾਰਡ ਨਾਲ ਛੇੜਛਾੜ ਕਰਕੇ ਆਈਡੀ ਕੀਤੀ ਹੈਕ, ਪਤਨੀ ਗ੍ਰਿਫਤਾਰ

ਜਲੰਧਰ-ਆਪਣੇ ਪਤੀ ਦੇ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਕਾਰਡ ਨਾਲ ਛੇੜਛਾੜ ਕਰਕੇ ਉਸਦਾ ਈ-ਮੇਲ ਖਾਤਾ ਹੈਕ ਕਰਨ ਦੇ ਇਲਜ਼ਾਮ ਵਿਚ ਪਤਨੀ ਨੂੰ ਗ੍ਰਿਫਤਾਰ ਕਰ ਲਏ ਜਾਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਾ ਹੈ। ਪੁਲਿਸ ਨੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਥਾਨਾ 5 ਦੀ ਪੁਲਿਸ ਨੇ ਪੈਨ ਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਇਕ ਮਹਿਲਾ ਟੀਚਰ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸਦੀ ਪਹਿਚਾਣ ਨੀਤੂ ਪਤਨੀ ਮਨਮੀਤ ਸਿੰਘ ਵਜੋਂ ਦੱਸੀ ਗਈ ਹੈ। ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮਨਮੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਕੋਟ ਸਦੀਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨਾਂਂ ਦੋਵਾਂ ਪਤੀ – ਪਤਨੀ ਦਾ ਵਿਵਾਦ ਚਲ ਰਿਹਾ ਹੈ ।ਇਸ ਦੌਰਾਨ ਨੀਤੂ ਨੇ ਮਨਮੀਤ ਸਿੰਘ ਦੇ ਪੈਨ ਕਾਰਡ ਨਾਲ ਛੇੜਛਾੜ ਕਰਕੇ ਉਸਦੀ ਆਈਡੀ ਹੈਕ ਕਰਕੇ ਉਸਦੀ ਗਲਤ ਵਰਤੋਂ ਕੀਤੀ। ਮਨਮੀਤ ਦੇ ਬਿਆਨ ‘ਤੇ ਨੀਤੂ ਖਿਲਾਫ 66 ਆਈ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਨੀਤੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

Leave a Reply

Your email address will not be published. Required fields are marked *