Breaking News:

ਸਰਕਾਰੀ ਬਸ ਵਿਚ ਲੈ ਕੇ ਆ ਰਿਹਾ ਸੀ 22ਲੱਖ 46 ਹਜ਼ਾਰ ਦੀ ਨਕਦੀ, ਨਾਕੇ ‘ਤੇ ਆਇਆ ਪੁਲਿਸ ਅੜਿੱਕੇ, ਲੁੱਟਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ 4 ਮੈਂਬਰ ਹਥਿਆਰਾਂ ਸਮੇਤ ਗਿਰਫਤਾਰ

Lakhs of Cash Recovered  ਜਲੰਧਰ-ਪੁਲਿਸ ਵਲੋਂ ਰਾਤ ਭਰ ਹਾਈਵੇ ‘ਤੇ ਕੀਤੀ ਜਾਣ ਵਾਲੀ  ਵਿਸ਼ੇਸ਼ ਨਾਕਾਬੰਦੀ ਦਾ ਉਸ ਸਮੇਂ ਅਸਰ ਦੇਖਣ ਨੂੰ ਮਿਲਿਆ ਜਦੋਂ ਅੱਜ ਤੜਕਸਾਰ ਫਿਲੌਰ ਪੁਲਿਸ ਨੇ ਇਕ ਬਸ ਵਿਚੋਂ 22 ਲੱਖ 45 ਹਜ਼ਾਰ 900 ਦੀ ਨਕਦ ਰਾਸ਼ੀ ਬਰਾਮਦ ਕੀਤੀ । 
ਜਲੰਧਰ ਦਿਹਾਤ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੰਘੀ ਰਾਤ ਫਿਲੌਰ ਪੁਲਿਸ ਦੁਆਰਾ ਸਪੈਸ਼ਲ ਸੈਲ ਸਮੇਤ ਸਤਲੁਜ ਪੁਲ ਉੱਤੇ ਨਾਕਾਬੰਦੀ ਕੀਤੀ ਹੋਈ ਸੀ ।  ਇਸ ਦੌਰਾਨ ਜਦੋਂ ਦਿੱਲੀ ਤੋਂ ਜਲੰਧਰ ਜਾ ਰਹੀ ਪੀ ਆਰ ਟੀ ਸੀ ਦੀ ਬਸ ਨੂੰ ਰੋਕ ਕੇ ਉਸਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਮੌਜੂਦ ਕਪੂਰਥਲਾ ਦੇ ਪਿੰਡ ਫੁੱਲੇਵਾਲ ਵਾਸੀ ਹਰਪਾਲ ਸਿੰਘ  ਪਾਲਾ ਦੇ ਬੈਗ ਵਿਚੋਂ 22 ਲੱਖ 45 ਹਜ਼ਾਰ 900 ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ।  ਪੁੱਛਣ ‘ਤੇ ਹਰਪਾਲ ਨਗਦੀ ਸੰਬੰਧੀ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦੇ ਸਕਿਆ ।  ਪੁਲਿਸ ਨੇ ਹਰਪਾਲ ਖਿਲਾਫ ਕੇਸ ਦਰਜ ਕਰਕੇ ਈ ਡੀ ਅਤੇ ਇਨਕਮ ਟੈਕਸ ਵਿਭਾਗ ਨੂੰ ਸੂਚਤ ਕਰ ਦਿੱਤਾ ਹੈ।  
ਇਸੇ ਤਰਾਂ ਇਕ ਹੋਰ ਮਾਮਲੇ ਵਿਚ ਥਾਣਾ ਲਾਂਬੜਾ ਦੀ ਪੁਲਿਸ ਨੇ ਪੁਸ਼ਪ ਬਾਲੀ  ਦੀ ਅਗਵਾਈ ਵਿਚ ਲੁੱਟ-ਖਸੁੱਟ ਅਤੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੈਬਰਾਂ ਨੂੰ ਗਿਰਫ਼ਤਾਰ ਕੀਤਾ ਹੈ। ਇਨ•ਾਂ ਕੋਲੋਂ ਦੋ ਪਿਸਟਲ , ਚਾਰ ਜਿੰਦਾ ਕਾਰਤੂਸ, ਜ਼ੈਨ ਕਾਰ, ਵੈਲਡਿੰਗ ਮਸ਼ੀਨ ਕੁੱਝ ਹਥਿਆਰ ਅਤੇ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ ।

Leave a Reply

Your email address will not be published. Required fields are marked *