Breaking News:

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ!  ਚੀਨ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਵੀ ਕੀਤਾ ਭਾਰਤੀ ਫੌਜ ਦੇ ਹਮਲਾਵਰ ਰਵੱਈਏ ਤੋਂ ਪਰੇਸ਼ਾਨੀ ਦਾ ਖੁਲਾਸਾ, ਸ਼ਾਇਦ ਹੁਣ ਆਵੇ ਊਠ ਪਹਾੜ ਦੇ ਥੱਲੇ  

ਜਲੰਧਰ- ਕਦੇ ਪਹਿਲਾਂ ਭਾਰਤ ਇਹ ਅੰਕੜੇ ਜਾਰੀ ਕਰਦਾ ਸੀ ਪਰ ਮੋਦੀ ਰਾਜ ਵਿਚ ਹੁਣ ਇਹ ਅੰਕੜੇ ਪਾਕਿਸਤਾਨ ਜਾਰੀ ਕਰਨ ਲਈ ਮਜ਼ਬੂਰ ਹੋ ਗਿਆ ਹੈ। ਜਦ ਕਿ ਪਾਕਿਸਤਾਨ ਦੇ ਹਰ ਬਿਆਨ ਦੇ ਪਿੱਛੇ ਕੋਈ ਸਾਜਿਸ਼ ਜਾਂ ਝੂਠ ਹੋਣਾ ਆਮ ਗੱਲ ਹੈ ਅਤੇ ਉੱਪਰੋਂ ਉਸਦੀ ਕੁਰਲਾਹਟ ਤੋਂ ਇੰਨਾ ਤਾਂ ਤੈਅ ਹੈ ਕਿ ਉਹਨੂੰ ਭਾਰਤ ਦੀ ਫ਼ੌਜ ਤਗੜਾ ਜਵਾਬ ਦੇ ਰਹੀ ਹੈ ਅਤੇ ਉਹ ਜਵਾਬੀ ਕਾਰਵਾਈ ਝੱਲ ਸਕਣਾ ਉਸਦੇ ਵਸੋਂ ਬਾਹਰ ਦੀ ਗੱਲ ਸਾਬਤ ਹੋ ਰਹੀ ਹੈ।  ਇਹ ਪਾਕਿਸਤਾਨ ਦਾ ਅਧਿਕਾਰਿਕ ਬਿਆਨ ਹੈ ਜੋ ਉਸਦੇ ਰੱਖਿਆ ਮੰਤਰਾਲਾ ਵੱਲੋਂ ਇਕ ਸੀਨੀਅਰ ਅਧਿਕਾਰੀ ਦੇ ਰਾਹੀਂ ਆਇਆ ਹੈ।  ਯਾਦ ਰਹੇ ਕਿ ਆਪਣੀ ਕਰਿਲਾਹਟ ਨੂੰ ਦਬਾਉਂਦੇ ਹੋਏ ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦੱਸਿਆ ਹੈ ਕਿ ਉਨਾਂ ਦਾ ਦੇਸ਼ ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ ਅਤੇ ਉਨਾਂ ਦੀਆਂ ਸੇਨਾਵਾਂ ਨੇ ਭਾਰਤ ਦੀ ਫ਼ੌਜ ਦੇ ਨਾਲ ਦੋ ਦੋ ਹੱਥ ਕਰਨ ਦੀ ਪੂਰੀ ਤਿਆਰੀ ਕਰ ਰੱਖੀ ਹੈ। 
ਪਾਕਿਸਤਾਨ ਫੌਜ  ਦੇ ਮੇਜਰ ਜਨਰਲ ਆਸਿਫ ਗਫੂਰ ਦਾ ਕਹਿਣਾ ਹੈ ਕਿ ਭਾਰਤ ਦੀ ਫ਼ੌਜ ਨੇ ਪਿਛਲੇ ਸਾਲ 2018 ਵਿਚ ਹੀ ਲਗਭਗ 3 ਹਜਾਰ ਵਾਰ ਪਾਕਿਸਤਾਨ ਦੇ ਸੀਮਾ ਖੇਤਰ ਵਿਚ ਬੰਬ ਅਤੇ ਗੋਲੀਆਂ ਵਰਸਾਈਆਂ ਹਨ। ਉਨਾਂ ਨੇ ਅੱਗੇ ਦੱਸਿਆ ਕਿ ਭਾਰਤੀ ਫ਼ੌਜ ਦੇ ਇਸ ਹਮਲੇ ਵਿਚ ਲਗਭਗ 60 ਪਾਕਿਸਤਾਨੀਆਂ ਨੂੰ ਆਪਣੀ ਜਾਨੋਂ ਹੱਥ ਧੋਣਾ ਪਿਆ ਹੈ।  ਪਾਕਿਸਤਾਨੀ ਫੌਜ ਦੇ ਬੁਲਾਰੇ ਦਾ ਸਾਫ਼ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਭਾਰਤ ਦੀ ਫ਼ੌਜ ਬਹੁਤ ਜ਼ਿਆਦਾ ਹਮਲਾਵਰ ਹੋ ਚੁੱਕੀ ਹੈ। ਕੁੱਝ ਦਿਨ ਪਹਿਲਾਂ ਲਗਭਗ ਇਹੀ ਬਿਆਨ ਚੀਨ ਨੇ ਵੀ ਦਿੰਦੇ ਹੋਏ ਕਿਹਾ ਸੀ ਕਿ ਪਿਛਲੇ ਕੁੱਝ ਸਮੇਂ ਤੋਂ ਭਾਰਤ ਦੀ ਫ਼ੌਜ ਦਾ ਸਵਰੂਪ ਬਦਲ ਜਿਹਾ ਗਿਆ ਹੈ ਅਤੇ ਉਹ ਹੁਣ ਪਹਿਲਕਾਰ ਅੰਦਾਜ਼ ਵਿਚ ਪੇਸ਼ ਆਉਂਦੀ ਹੈ।

Leave a Reply

Your email address will not be published. Required fields are marked *