Breaking News:

ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਸਿੱਖ ਬੱਚਿਆਂ ਨੂੰ ਸ਼ਾਂਤਾ ਕਲਾਜ ਬਣਾਉਣ ‘ਤੇ ਸਕੂਲ ਪ੍ਰਬੰਧਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ! 21 ਤੋਂ 29 ਦਸੰਬਰ ਤਕ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਦ੍ਰਿੜ ਕਰਵਾਉਣ ਦਾ ਦਿੱਤਾ ਸੱਦਾ, ਕਿਹਾ-ਇਸਾਈ ਨਹੀਂ ਮਨਾਉਂਦੇ ਸਿੱਖ ਤਿਉਹਾਰ ਤਾਂ ਸਿੱਖਾਂ ਉੱਪਰ ਕਿਉਂ ਥੋਪਿਆ ਜਾਵੇ ਕ੍ਰਿਸਮਿਸ?  

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸੰਸਾਰ ਭਰ ਵਿਚ ਆਪਣੀਆਂ ਲਾਸਾਨੀ ਕੁਰਬਾਨੀਆਂ ਅਤੇ ਸਿੱਖ ਗੁਰੂ ਸਹਿਬਾਨ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀ ਸਰਜ਼ਮੀਂ ਉੱਪਰ ਪੋਹ ਮਹੀਨੇ 21 ਦਸੰਬਰ ਤੋਂ 29 ਦਸੰਬਰ ਤਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਬੇਹੱਦ ਗਮਗੀਨ ਦਿਨਾਂ ਵਜੋਂ ਯਾਦ ਰੱਖਿਆ ਜਾਂਦਾ ਹੈ। ਕੁਝ ਦਹਾਕੇ ਪਹਿਲਾਂ ਤਕ ਤਾਂ ਭਾਰਤ ਦੇ ਧਰਮ ਪੰਥਾਂ ਦੀ ਧਾਰਮਿਕ ਆਜ਼ਾਦੀ ਲਈ ਮਰ ਮਿਟਣ ਵਾਲੇ ਪਰਵਾਨਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹਨਾ ਸਭ ਤੋਂ ਕੜੇ ਦਿਨਾਂ ਦੌਰਾਨ ਹਰ ਵਰਗ ਦੇ ਭਾਰਤੀ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਜ਼ਮੀਨ ਉੱਪਰ ਹੀ ਸੌਣ ਅਤੇ ਕਿਸੇ ਵੀ ਤਰ•ਾਂ ਦਾ ਖੁਸ਼ੀ ਦਾ ਸਮਾਰੋਹ ਨਾ ਰੱਖਣ ਨੂੰ ਪਹਿਲ ਦਿਆ ਕਰਦੇ ਸਨ। ਪਰ ਹੌਲੀ ਹੌਲੀ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਭਾਰਤ ਭੂਮੀ ਖਾਸ ਤੌਰ ‘ਤੇ ਸਰਬ ਸਾਂਝੀਵਾਲਤਾ ਦਾ ਝੰਡਾ ਬੁਲੰਦ ਕਰਨ ਵਾਲੀ ਸਿੱਖ ਕੌਮ ਨਾਲ ਸਬੰਧਤ ਪੰਜਾਬ ਦੀ ਧਰਤੀ ਉੱਪਰ ਕੁਝ ਲੋਕਾਂ ਵਲੋਂ ਵੱਖ-ਵੱਖ ਕਿਸਮ ਦੇ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਉੱਪਰ ਥੋਪੀ ਜਾ ਰਹੀ ਇਸਾਈਅਤ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸਦੇ ਪ੍ਰਭਾਵ ਹੇਠ ਸਾਰੇ ਧਰਮ ਪੰਥਾਂ ਦਾ ਸਨਮਾਨ ਕਰਨ ਵਾਲੇ ਫਰਾਖ ਦਿਲ ਪੰਜਾਬੀਆਂ ਦੇ ਅਵੇਸਲੇ ਪਨ ਦਾ ਫਾਇਦਾ ਉਠਾਉਂਦੇ ਹੋਏ ਇਹਨਾ ਬੇਹੱਦ ਗਮਗੀਨ ਦਿਨਾਂ ਦੌਰਾਨ ਵੀ ਇਸਾਈ ਲੋਕਾਂ ਵਲੋਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਲਗਾਤਾਰ ਜਾਰੀ ਹੈ। ਇਸ ਤਹਿਤ  25 ਦਸੰਬਰ ਨੂੰ ਕਥਿੱਤ ਯਿਸ਼ੂ ਮਸੀਹ (ਜਿਸਦਾ ਅਸਲੀ ਨਾਂ ਯੋਸ਼ੂਹਾ ਦੱਸਿਆ ਜਾਂਦਾ ਹੈ।) ਦੇ ਅਖੌਤੀ ਜਨਮ ਦਿਨ ਦੀ ਖੁਸ਼ੀ ਮਨਾਉਣ ਦੀ ਚਲਨ ਪ੍ਰਚਲਤ ਕਰਨ ਦੇ ਜੋਰਦਾਰ ਯਤਨ ਕੀਤੇ ਗਏ ਹਨ। ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਹਨਾ ਹੀ ਦਿਨਾਂ ਵਿਚ ਜਦੋਂ ਕਿ ਸਮੁੱਚਾ ਭਾਰਤ ਆਪਣੇ ਧਰਮ ਦੀ ਰਖਵਾਲੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾ ਦੇ ਚਾਰ ਬਾਲ ਪੋਤਰਿਆਂ (ਸਪੁੱਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ) ਜਿਹਨਾ ਨੂੰ ਪੰਥ ਵਲੋਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਆਖ ਕੇ ਯਾਦ ਕੀਤਾ ਜਾਂਦਾ ਹੈ, ਦੀਆਂ ਜ਼ਾਲਮ ਮੁਗਲ ਹਕੂਮਤ ਵਲੋਂ ਕੀਤੀਆਂ ਗਈਆਂ ਸ਼ਹੀਦੀਆਂ ਦੀ ਯਾਦ ਵਿਚ ਗਮਗੀਨ ਦੌਰ ਵਿਚੋਂ ਗੁਜ਼ਰ ਰਿਹਾ ਹੁੰਦਾ ਹੈ। ਪਰ ਧਰਮ ਤਬਦੀਲ ਕਰਕੇ ਇਸਾਈ ਬਣਾਏ ਗਏ ਲੋਕਾਂ ਰਾਹੀਂ ਉਹਨਾ ਹੀ ਦਿਨਾਂ ਅੰਦਰ ਭਾਰਤ ਦੇਸ਼ ਵਿਚ ਜਾਣਬੁੱਝ ਕੇ 25 ਦਸੰਬਰ ਵਾਲੇ ਦਿਨ (ਕ੍ਰਿਸਮਿਸ) ਦੀਆਂ ਖੁਸ਼ੀਆਂ ਵੱਡੇ ਪੱਧਰ ਉੱਤੇ ਮਨਾਉਣ ਅਤੇ ਵਧਾਈਆਂ ਦੇਣ ਦੇ ਨਾਲ ਨਾਲ ਹੋਰ ਕਈ ਤਰ•ਾਂ ਦੇ ਖੁਸ਼ੀ ਭਰੇ ਆਯੋਜਨ ਕਰਕੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਹਾਲਾਂਕਿ ਆਜਾਦ ਭਾਰਤ ਵਿਚ ਕਿਸੇ ਨੂੰ ਵੀ ਆਪਣੇ ਦਿਨ ਤਿਉਹਾਰ ਮਨਾਉਣ ਦੀ ਪੂਰੀ ਖੁਲ ਹੈ। ਪਰ, ਜਿੱਥੇ ਇਹ ਤਿਉਹਾਰ ਭਾਰਤੀਆਂ ਦੀ ਮਾਨਸਿਕਤਾ ਨਾਲ ਮੇਲ ਹੀ ਨਹੀਂ ਖਾਂਦਾ ਉੱਥੇ ਇਹਨਾ ਆਯੋਜਨਾਂ ਵਿਚ ਇਸਾਈ ਮਿਸ਼ਨਰੀ ਸਕੂਲਾਂ ਵਿਚ ਪੜ•ਨ ਵਾਲੇ ਹਜ਼ਾਰਾਂ ਸਕੂਲੀ ਬੱਚਿਆਂ ਨੂੰ ਵੀ ਵਿੰਗੇ ਟੇਢੇ ਲਿਬਾਸ ਪੁਆ ਕੇ ਉਹਨਾ ਨੂੰ ਆਪਣੇ ਰੰਗ ਵਿਚ ਰੰਗਣ ਦੀ ਮਾਰੂ ਕੋਸ਼ਿਸ਼ ਕੀਤੀ ਜਾਂਦੀ ਹੈ। 
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਹੋਰ ਅਨੇਕਾਂ ਸਿੰਘਾਂ ਦੀ ਸ਼ਹੀਦੀ ਦੇ ਦਿਨਾਂ ਅੰਦਰ ਵੀ ਬਹੁਤੇ ਪੰਜਾਬੀ ਇਹਨਾ ਇਸਾਈ ਮਿਸ਼ਨਰੀਆਂ ਦੇ ਭੁਲੇਵੇਂ ਵਿਚ ਆ ਕੇ ਉਹਨਾ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੁੰਦਿਆਂ ਆਪਣੇ ਮਹਾਨ ਵਿਰਸੇ ਨਾਲ ਕੋਝਾ ਮਜ਼ਾਕ ਕਰਨ ਦੀ ਹਰਕਤ ਹੋ ਜਾਣ ਪ੍ਰਤੀ ਵੀ ਸੁਚੇਤ ਨਹੀਂ ਹੁੰਦੇ। ਪਰ ਇਸ ਵਾਰ ਸੁਦਰਸ਼ਨ ਨਿਊਜ਼ ਪੰਜਾਬੀ ਵਲੋਂ ਇਹ ਗੱਲ ਜੋਰਦਾਰ ਢੰਗ ਨਾਲ ਉਭਾਰੀ ਜਾ ਰਹੀ ਹੈ ਕਿ
ਜਦੋਂ ਕੋਈ ਵੀ ਈਸਾਈ ਆਪਣੇ ਬੱਚੇ ਨੂੰ ਛੋਟੇ ਵੱਡੇ ਸਾਹਿਬਜਾਦਿਆਂ ਵਾਂਗ ਪਹਿਨਾਵਾ ਪੁਆ ਕੇ ਉਹਨਾ ਨੂੰ ਯਾਦ ਨਹੀਂ ਕਰਦਾ ਨਾ ਹੀ ਬੱਚਿਆਂ ਨੂੰ ਸਿੱਖ ਇਤਿਹਾਸ ਦੱਸਿਆ ਜਾਂਦਾ ਹੈ ਤਾਂ ਭਾਰਤੀ ਖਾਸ ਤੌਰ ‘ਤੇ ਸਿੱਖ ਬੱਚਿਆਂ ਨੂੰ ਹੀ ਕਿਉਂ ਸਾਂਤਾ ਕਲਾਜ ਬਣਾਇਆ ਜਾਵੇ। ਇਸ ਤੋਂ ਇਲਾਵਾ ਕੋਈ ਵੀ ਇਸਾਈ ਸਕੂਲ ਨਾ ਤਾਂ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਪੁਰਬ ਮਨਾਉਂਦਾ ਹੈ ਨਾ ਹੀ ਇਹਨਾ ਧਰਮ ਰੱਖਿਅਕ ਵੀਰ ਯੋਧਿਆਂ ਦੀ ਬਹਾਦਰੀ ਦੀ ਕਥਾ ਹੀ ਸੁਣਾਈ ਜਾਂਦੀ ਹੈ ਤਾਂ ਸਿੱਖ ਜਾਂ ਹਿੰਦੂ ਬਹੁ ਗਿਣਤੀ ਵਿਦਿਆਰਥੀਆਂ ਵਾਲੇ ਸਕੂਲਾਂ ਵਿਚ ਵੀ ਕਿਉਂ ਸਿੱਖ ਬੱਚਿਆਂ ਨੂੰ ਸ਼ਾਂਤਾ ਕਲਾਜ ਬਣਾਉਣ ਤੋਂ ਪ੍ਰਹੇਜ਼ ਨਹੀਂ ਕੀਤਾ ਜਾਂਦਾ? ਜਦ ਕਿ ਸਾਰੇ ਜਾਣਦੇ ਹਨ ਕਿ ਇਹਨਾ ਇਸਾਈ ਸਕੂਲਾਂ ਵਿਚ ਜਿਆਦਾਤਰ 80 ਫੀਸਦੀ ਦੇ ਕਰੀਬ ਗਿਣਤੀ ਹਿੰਦੂ ਸਿੱਖ ਬੱਚਿਆਂ ਦੀ ਹੀ ਹੁੰਦੀ ਹੈ ਫਿਰ ਵੀ ਸਿਰਫ ਇਸਾਈਅਤ ਦਾ ਹੀ ਪਰਚਾਰ ਕੀਤਾ ਜਾਂਦਾ ਹੈ। ਕਾਨਵੈਂਟ ਸਕੂਲ ਹਿੰਦੂ ਸਿੱਖਾਂ  ਦੇ ਤਿਉਹਾਰ ਕਿਉਂ ਨਹੀ ਮਨਾਉਂਦੇ। 
ਇਤਿਹਾਸ ਗਵਾਹ ਹੈ ਕਿ 21 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ, 22 ਨੂੰ ਸਿਰਸਾ ਨਦੀ ਉੱਤੇ ਪਰਿਵਾਰ ਨਾਲੋਂ ਵਿੱਛੜਨਾ ਪਿਆ, 23 ਦਸੰਬਰ ਨੂੰ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ ਅਤੇ 24 ਨੂੰ ਚਮਕੌਰ ਸਾਹਿਬ ਵਿਚ ਸਿੱਖਾਂ ਦੀ ਸ਼ਹੀਦੀ ਹੋਈ। 25 ਨੂੰ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ, 26 ਅਤੇ 27 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ । ਜਦ ਕਿ 28 ਨੂੰ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਹੋਈ ਅਤੇ 29 ਨੂੰ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਪਰ ਸਾਨੂੰ ਕਿਸੇ ਵੱਡੀ ਸਾਜਿਸ਼ ਤਹਿਤ ਸਾਡੀ ਸੰਸਕ੍ਰਿਤੀ ਸਾਡੇ ਸ਼ਹੀਦੀ ਦਿਨ ਸਾਡੀ ਪਰੰਪਰਾ ਦੇ 21 ਚੋਂ 29 ਤਕ ਇਹ 9 ਦਿਨ ਪਿੱਛੇ ਪਾ ਦਿੱਤੇ ਗਏ  ਪਰ ਜੋ ਸਾਡੇ ਦੇਸ਼ ਦਾ ਤਿਉਹਾਰ ਨਹੀ ਸਾਡੀ ਸੰਸਕ੍ਰਿਤੀ ਨਹੀ ਉਸ 25 ਦਸੰਬਰ ਨੂੰ ਕਰਿਸਮਿਸ ਸਭ ਨੂੰ ਯਾਦ ਹੈ। ਮੂਰਖਤਾ ਇਸ ਹੱਦ ਤਕ ਵਧ ਗਈ ਕਿ ਹਿੰਦੂ ਸਿੱਖ ਹੀ ਕਰਿਸਮਿਸ ਦਾ ਪਰਚਾਰ ਕਰਨ ਲੱਗ ਪਏ।ਜਦ ਕਿ 21 ਤੋਂ 29 ਦਸੰਬਰ ਤਕ ਗੁਰਬਾਣੀ ਦਾ ਅਧਿਐਨ ਪਾਠ ਸੁਣਨਾ ਅਤੇ ਗੁਰੂਆਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਸੀ। ਪਰ ਪਤਾ ਨਹੀਂ ਕਿਹੜੀ ਗੁੜ•ੀ ਨੀਂਦ ਵਿਚ ਗੁਆਚ ਚੁੱਕੇ ਪੰਜਾਬੀ ਸਿੱਖਾਂ ਅਤੇ ਹਿੰਦੁਆਂ ਦਾ ਧਰਮ ਤਬਦੀਲੀ ਕਰਕੇ ਉਨਾਂ ਨੂੰ ਸ਼ਰੇਆਮ ਈਸਾਈ ਬਣਾਇਆ ਜਾ ਰਿਹਾ ਹੈ।ਤਾਂ ਸਵਾਲ ਉੱਠਦਾ ਹੈ ਕਿ ਕੀ ਇਹ ਦਿਨ ਦੇਖਣ ਲਈ ਹੀ ਗੁਰੂ ਸਹਿਬਾਨ ਅਤੇ ਉਹਨਾ ਦੇ ਪਰਿਵਾਰ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ?
ਇਸ ਗੱਲ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਜਲੰਧਰ ਵਿਚ ਸਿੱਖੀ ਦੀਆਂ ਸ਼ਾਨਦਾਰ ਰਿਵਾਇਤਾਂ ਅਤੇ ਸਿੱਖ ਭਾਈਚਾਰੇ ਦੀ ਸ਼ਾਨ ਲਈ ਮੂਹਰੇ ਹੋ ਕੇ ਖੜ•ਨ ਵਾਲੀ ਸਿੱਖ ਤਾਲਮੇਲ ਕਮੇਟੀ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ,
ਹਰਪਾਲ ਸਿੰਘ, ਜਤਿੰਦਰ ਪਾਲ ਮਝੈਲ, ਗੁਰਜੀਤ ਸਿੰਘ ਸਤਨਾਮੀਆ , ਸਤਪਾਲ ਸਿੰਘ ਸਿਦਕੀ, ਹਰਜੀਤ ਸਿੰਘ ਬਾਬਾ, ਅਮਨਦੀਪ ਸਿੰਘ ਪ੍ਰਿੰਸ, ਮਨਮੀਤ ਪਾਲ, ਬਲਦੇਵ ਸਿੰਘ , ਲਖਵੀਰ ਸਿੰਘ , ਹਰਮੀਤ ਸਿੰਘ,  ਗੁਰਿੰਦਰ ਸਿੰਘ ਮਝੈਲ ਆਦਿ ਨੇ ਸਖਤ ਰੁਖ਼ ਅਪਣਾਉਂਦੇ ਹੋਏ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਖਬਰਦਾਰ ਜੇਕਰ ਸਾਡੇ ਸਿੱਖ ਬੱਚਿਆਂ ਨੂੰ ਸਾਂਤਾ ਕਲਾਜ ਬਣਾਇਆ ਤਾਂ । ਉਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਦੇ ਮਨ ਵਿਚ ਇਸਾਈਅਤ ਦਾ ਬੀਜ ਨਾ ਪਾਇਆ ਜਾਵੇ। ਇਕ ਤਾਂ ਪਹਿਲਾਂ ਹੀ ਪੰਜਾਬ ਵਿਚ ਸਿੱਖ ਪਰਿਵਾਰਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ ਜਦ ਕਿ ਦੂਜੇ ਪਾਸੇ ਆਉਣ ਵਾਲੀ ਪੀੜੀ ਦੇ ਅੰਦਰ ਈਸਾਈਅਤ  ਦੇ ਸੰਸਕਾਰ ਠੋਸੇ ਜਾ ਰਹੇ ਹਨ । ਕੀ ਸਾਡੀ ਵਿਰਾਸਤ ਵਿਚ ਤਿਉਹਾਰਾਂ ਦੀ ਕਮੀ ਹੈ ਜੋ ਸਾਨੂੰ ਪੱਛਮੀ ਦੇਸ਼ਾਂ ਦੇ ਤਿਉਹਾਰ ਮਨਾਉਣੇ ਪੈ ਰਹੇ ਹਨ।ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬਚਪਨ ਵਿਚ ਬੱਚਿਆਂ ਵਿਚ ਪਾਏ ਜਾਣ ਵਾਲੇ ਸੰਸਕਾਰ ਬੀਜ ਦਾ ਕੰਮ ਕਰਦੇ ਹਨ । ਇਸ ਲਈ ਸਾਡੇ ਬੱਚਿਆਂ ਵਿਚ ਸਾਡੀ ਸਿੱਖ ਵਿਰਾਸਤ ਦੇ ਸੰਸਕਾਰ ਪਾਉਣ ਦੀ ਜ਼ਰੂਰਤ ਹੈ ਨਾ ਕਿ ਪੱਛਮੀ ਸੰਸਕ੍ਰਿਤੀ ਦੇ ਤਿਉਹਾਰਾਂ ਦੇ ਸੰਸਕਾਰ ।ਉਹਨਾ ਚਿਤਾਵਨੀ ਦਿੱਤੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ  ਦੇ ਵੀਰ ਸਪੂਤਾਂ ਨੂੰ ਸਕੂਲ ਮੈਨੇਜਮੈਂਟ ਅਤੇ ਮਾਤਾ ਪਿਤਾ ਸਾਂਤਾ ਕਲਾਜ ਬਣਾਉਣ ਤੋਂ ਬਾਜ ਆਉਣ। ਜੇਕਰ ਸਕੂਲਾਂ ਵਿਚ ਸਾਂਤਾ ਕਲਾਜ ਬਣਾਉਣਾ ਹੈ ਤਾਂ ਸਕੂਲ ਮੈਨੇਜਮੈਂਟ ਇਸਾਈ ਬੱਚਿਆਂ ਨੂੰ ਸਾਂਤਾ ਕਲਾਜ ਬਣਾਉਣ ਸਾਡੇ ਸਿੱਖ ਬੱਚਿਆਂ ਨੂੰ ਜੇਕਰ ਸਾਂਤਾ ਕਲਾਜ ਬਣਾਓਗੇ ਤਾਂ ਅਸੀਂ ਹਰਗਿਜ ਬਰਦਾਸ਼ਤ ਨਹੀ ਕਰਾਂਗੇ ।ਉਹਨਾ ਨੇ  ਅਗਲੇ ਸਾਲ ਤੋਂ ਇੱਕ ਵੀ ਸਿੱਖ ਬੱਚੇ ਨੂੰ ਸਾਂਤਾ ਕਲਾਜ ਨਾ ਬਨਣ ਦੇਣ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਪੂਰਨ ਸਹਿਯੋਗ ਦੇਣ।

Leave a Reply

Your email address will not be published. Required fields are marked *