Breaking News:

ਵਿਆਜੂ ਲਏ 50 ਹਜ਼ਾਰ ਨਾ ਮੋੜ ਸਕਣ ਵਾਲੇ ਸੇਵਾ ਮੁਕਤ ਕਰਮਚਾਰੀ ਨੇ 3 ਬੇਟਿਆਂ ਤੇ ਭਾਣਜੇ ਨਾਲ ਮਿਲ ਕੇ ਕੀਤੀ ਫਾਇਨਾਂਸਰ ਦੀ ਹੱਤਿਆ, 5 ਗਿਰਫਤਾਰ

 ਜਲੰਧਰ-ਸਿਰਫ਼ 50 ਹਜਾਰ ਰੁਪਏ ਲਈ ਇਕ ਫਾਈਨਾਂਸਰ ਦੀ ਹੱਤਿਆ ਕਰ ਦਿੱਤੀ ਗਈ । ਇਸ ਕਤਲ ਵਿਚ ਇਕ ਸੇਵਾ ਮੁਕਤ ਮੁਲਾਜ਼ਮ ਅਤੇ ਉਸਦੇ ਤਿੰਨ ਬੇਟੇ ਅਤੇ ਭਣੇਵਾ ਵੀ ਸ਼ਾਮਿਲ ਹੈ। ਜਲੰਧਰ ਵਿਖੇ ਇੱਕ ਅਤੁੱਲ ਨਾਮ ਦੇ ਫਾਇਨਾਂਸਰ ਦੀ ਹੱਤਿਆ ਕਰ ਦਿੱਤੀ ਗਈ ਸੀ । ਮਾਮਲੇ ਦੀ ਗੁੱਥੀ ਸੁਲਝਉਂਂਦੇ ਹੋਏ ਜਲੰਧਰ ਦੇਹਾਤ ਪੁਲਿਸ ਨੇ ਪੰਜ ਲੋਕਾਂ ਨੂੰ ਗਿਰਫਤਾਰ ਕੀਤਾ ਹੈ ।  ਮੁਲਜ਼ਮਾਂ ਵਿਚ ਨੌਜਵਾਨ ਅਤੇ ਉਸਦੇ ਤਿੰਨ ਬੇਟੇ ਅਤੇ ਭਣੇਵਾ ਸ਼ਾਮਿਲ ਹਨ । ਮੁਲਜ਼ਮਾਂਨੇ 50 ਹਜਾਰ ਰੁਪਏ ਲਈ ਅਤੁੱਲ ਦੀ ਹੱਤਿਆ ਕੀਤੀ ਸੀ ।
ਐਸਐਸਪੀ ਦੇਹਾਤ ਨਵਜੋਤ ਸਿੰਘ ਮਾਹਲ , ਐਸਪੀ ਬਲਕਾਰ ਸਿੰਘ ,  ਡੀਐਸਪੀ ਬਲਵਿੰਦਰ ਇਕਬਾਲ ਸਿੰਘ ਕਾਹਲੋ ਨੇ  ਦੱਸਿਆ ਕਿ ਐਤਵਾਰ ਨੂੰ ਬਿਧੀਪੁਰ ਫਾਟਕ ਦੇ ਨੇੜੇ ਕਾਰ ਵਿੱਚ ਲਾਸ਼ ਮਿਲੀ ਸੀ । ਲਾਸ਼ ਜਲੰਧਰ ਸਿਟੀ  ਦੇ ਮਖਦੂਮਪੁਰਾ ਇਲਾਕੇ  ਦੇ ਰਹਿਣ ਵਾਲੇ ਫਾਇਨਾਂਸਰ ਅਤੁੱਲ ਦੀ ਸੀ । ਅਤੁੱਲ  ਦੇ ਗਲੇ ਉੱਤੇ ਰੱਸੀ  ਦੇ ਅਤੇ ਪਿੱਠ ਉੱਤੇ ਚੋਟ ਦੇ ਕਈ ਨਿਸ਼ਾਨ ਸਨ । ਕਾਰ ਵਿਚ ਸ਼ਰਾਬ ਪਈ ਸੀ। ਕਾਰ ਤੋਂ ਥੋੜ੍ਹੀ ਦੂਰ ਇਕ ਲਿਫਾਫੇ ਵਿਚ ਗੱਡੀ ਦੀ ਕੁੰਜੀ ਅਤੇ ਇਕ ਰੱਸੀ ਵੀ ਪਾਈ ਗਈ ।  ਐਸਐਸਪੀ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਅਤੁੱਲ ਨੇ ਬਸਤੀ ਬਾਵਾ ਖੇਲ ਦੀ ਸ਼ੇਰ ਸਿੰਘ  ਕਲੋਨੀ ਦੇ ਰਹਿਣ ਵਾਲੇ ਐਫਸੀਆਈ ਤੋਂ ਰਟਾਇਰ ਸ਼ਾਮ ਸਿੰਘ ਨੂੰ 50 ਹਜਾਰ ਰੁਪਏ ਉਧਾਰ ਦਿੱਤੇ ਸਨ । ਇਸ ਰੁਪਏ ਦੀ ਵਸੂਲੀ ਨੂੰ ਲੈ ਕੇ ਅਤੁੱਲ ਦੀ ਤਕਰਾਰ ਸ਼ਾਮ ਸਿੰਘ ਦੇ ਨਾਲ ਹੋਈ ਸੀ । ਇੰਨਾ ਹੀ ਨਹੀਂ ਅਤੁੱਲ ਨੇ ਕੁਝ ਸ਼ਬਦਾਵਲੀ ਐੇਸੀ ਇਸਤੇਮਾਲ ਕੀਤੀ ਸੀ ਜੋ ਸ਼ਾਮ ਸਿੰਘ ਅਤੇ ਉਸਦੇ ਤਿੰਨਾਂ ਬੇਟਿਆਂ ਗੁਰਪ੍ਰੀਤ ਸਿੰਘ , ਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਚੁਭ ਗਈ ਸੀ । ਸ਼ਨੀਵਾਰ ਨੂੰ ਅਤੁੱਲ ਪੈਸਿਆਂ ਦੀ ਵਸੂਲੀ ਲਈ ਸ਼ਾਮ ਸਿੰਘ ਦੇ ਘਰ ਗਿਆ ਸੀ । ਉੱਥੇ ਫਿਰ ਤੋਂ ਅਤੁੱਲ ਨੇ ਇਤਰਾਜਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ । 
ਉਸ ਸਮੇਂ ਸ਼ਾਮ ਸਿੰਘ ਤਿੰਨਾਂ ਬੇਟਿਆਂ ਦੇ ਇਲਾਵਾ ਭਣੇਵਾ ਰਵਿੰਦਰ ਸਿੰਘ ਨਿਵਾਸੀ ਢਿੱਲਵਾ ਕਪੂਰਥਲਾ ਵੀ ਆਇਆ ਹੋਇਆ ਸੀ । ਪੰਜਾਂਨੇ ਅਤੁੱਲ ਨੂੰ ਫੜ ਲਿਆ ਅਤੇ ਰੱਸੀ ਪਾ ਕੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ । ਬਾਅਦ ਵਿਚ ਲਾਸ਼ ਨੂੰ ਅਤੁੱਲ ਦੀ ਕਾਰ ਵਿਚ ਹੀ ਸੁੱਟਕੇ ਅਮ੍ਰਿਤਸਰ ਰਸਤਾ ਲੈ ਗਏ ਅਤੇ ਕਾਰ ਉਥੇ ਹੀ ਛੱਡਕੇ ਆਟੋ ਵਿਚ ਵਾਪਸ ਆ ਗਏ । ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਿਸ ਵਿੱਚ ਅਤੁੱਲ ਦੀ ਕਾਰ ਵਿਖਾਈ ਦਿੰਦੀ ਹੈ। ਇਸਦੇ ਇਲਾਵਾ ਕਾਫ਼ੀ ਪੁਖਤਾ ਪ੍ਰਮਾਣ ਪੁਲਿਸ ਨੂੰ ਮਿਲ ਚੁੱਕੇ ਹਨ । ਸ਼ਾਮ ਸਿੰਘ ਅਤੇ ਉਸਦੇ ਤਿੰਨੋ ਬੇਟੇ ਪਹਿਲਾਂ ਮੋਹਕਮਪੁਰਾ ਅਮ੍ਰਿਤਸਰ ਰਹਿੰਦੇ ਸਨ ਅਤੇ ਬਾਅਦ ਵਿਚ ਜਲੰਧਰ ਆਕੇ ਸ਼ੇਰ ਸਿੰਘ ਕਲੋਨੀ ਵਿੱਚ ਬਸ ਗਏ । ਇੱਥੇ ਉਨਾਂ ਨੇ ਕੱਪੜੇ ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਆਟੋ ਅਤੇ ਗੱਡੀ ਲੈ ਕੇ ਉਸ ਵਿੱਚ ਕੱਪੜਾ ਵੇਚਣ ਲਈ ਜਾਂਦੇ ਸਨ । ਪੈਸਿਆਂ ਦੀ ਤੰਗੀ ਦੇ ਕਾਰਨ ਸ਼ਾਮ ਸਿੰਘ ਨੇ ਅਤੁੱਲ ਕੋਲੋਂ ਪੈਸਾ ਉਧਾਰ ਲਿਆ ਸੀ ਜਿਸਨੂੰ ਉਸਨੇ ਵਿਆਜ ਦੇ ਨਾਲ ਵਾਪਸ ਕਰਨਾ ਸੀ । ਇਹ ਪੈਸੈ ਨੂੰ ਸ਼ਾਮ ਸਿੰਘ ਵਾਪਸ ਨਹੀਂ ਦੇ ਰਿਹਾ ਸੀ ਜਿਸ ਕਾਰਨ ਉਸਦੀ ਅਤੁੱਲ ਦੀ ਤਕਰਾਰ ਹੋ ਗਈ।

Leave a Reply

Your email address will not be published. Required fields are marked *