Breaking News:

ਰੇਲਵੇ ਟਰੈਕ ਨੇੜਿਉਂ ਲਾਸ਼ ਮਿਲੀ ਟੁਕੜੇ ਟੁਕੜੇ, ਚਾਰੇ ਪਾਸੇ ਸਨਸਨੀ  

ਜਲੰਧਰ-ਇੱਥੋਂ ਦੀ ਰੇਲਵੇ ਇਕਹਰੀ ਪੁਲੀ ਦੇ ਨਜਦੀਕ ਰੇਲਵੇ ਲਾਇਨਾਂ ਉੱਤੇ ਝਾੜੀਆਂ ਵਿੱਚ ਅੱਜ ਸ਼ਨੀਵਾਰ ਸਵੇਰੇ ਇਕ ਵਿਅਕਤੀ ਦੀ ਲਾਸ਼ ਦੇ ਟੁਕੜੇ ਹੀ ਟੁਕੜੇ ਵਿਖਾਈ ਦਿੱਤੇ ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਸੀ ਅਤੇ ਲਾਸ਼ ਦਾ ਪੈਰ ਅਤੇ ਖੋਪੜੀ ਵੱਖ ਵੱਖ ਡਿੱਗੇ ਪਏ ਮਿਲੇ । ਇਸਦੀ ਜਾਣਕਾਰੀ ਪੁਲਿਸ ਨੂੰ ਮਿਲਣ ਉੱਤੇ ਥਾਣਾ ਤਿੰਨ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜੀਆਰਪੀ ਨੂੰ ਮੌਕੇ ਉੱਤੇ ਬੁਲਾਇਆ। ਸ਼ੁਰੁਆਤੀ ਜਾਂਚ ਵਿੱਚ ਪੁਲਿਸ ਨੂੰ ਇਹ ਰੇਲ ਹਾਦਸੇ ਨਾਲ ਜੁੜਿਆ ਕੇਸ ਲਗ ਰਿਹਾ ਹੈ।  ਪਹਿਲੀ ਨਜ਼ਰੇ ਪੁਲਿਸ ਦਾ ਮੰਨਣਾ ਹੈ ਕਿ ਰੇਲ ਹਾਦਸੇ ਵਿਚ ਵਿਅਕਤੀ ਦਾ ਸਿਰ ਅਤੇ ਹੋਰ ਅੰਗ ਧੜ ਨਾਲੋਂ ਵੱਖ ਹੋ ਗਏ ਅਤੇ ਲਾਸ਼ ਟੁਕੜਿਆਂ ਵਿਚ ਖਿੱਲਰ ਗਈ। ਸਮਝਿਆ ਜਾ ਰਿਹਾ ਹੈ ਕਿ ਕੁੱਤਿਆਂ ਨੇ ਇਸ ਦੇ ਅੰਗਾਂ ਨੂੰ ਝਾੜੀਆਂ ਵਿਚ ਲਿਆ ਸੁੱਟਿਆ ਹੋਵੇਗਾ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *