Breaking News:

ਮੀਡੀਆ ਕਲੱਬ ਦੇ ਪ੍ਰਧਾਨ ਚੁਣੇ ਗਏ ਗੁਰਪ੍ਰੀਤ ਸਿੰਘ ਸੰਧੂ, ਅਰਜੁਨ ਸ਼ਰਮਾ ਮੁੱਖ ਸਰਪ੍ਰਸਤ ਅਤੇ ਸੰਜੀਵ ਟੋਨੀ ਸਰਪ੍ਰਸਤ

ਜਲੰਧਰ- ਬੀਤੇ ਤਿੰਨ ਸਾਲਾਂ ਤੋਂ ਮੀਡੀਆ ਕਰਮੀਆਂ ਦੀ ਭਲਾਈ ਲਈ ਤੱਤਪਰ ਮੀਡੀਆ ਕਲੱਬ ਜਲੰਧਰ ਦੀ ਕਾਰਜਕਾਰਨੀ ਨੂੰ ਵਧੇਰੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਕਲੱਬ ਦੇ ਚੇਅਰਮੈਨ ਅਮਨਦੀਪ ਮਹਿਰਾ ਦੇ ਯਤਨਾਂ ਨਾਲ ਕਈ ਅਹਿਮ ਫੈਸਲੇ ਲਏ ਗਏ ਹਨ। ਅੱਜ ਸਥਾਨਕ ਸੰਗਮ ਕੰਪਲੈਕਸ ਮਿਲਾਪ ਚੌਕ ਸਥਿੱਤ ਮੀਡੀਆ ਕਲੱਬ ਦੇ ਮੁੱਖ ਦਫਤਰ ਵਿਚ ਹੋਈ ਏਜੀਐਮ ਦੀ ਬੈਠਕ ਦੌਰਾਨ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਵਿਚ ਬੀਤੇ ਕਰੀਬ 21 ਸਾਲ ਤੋਂ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਮੀਡੀਆ ਕਲੱਬ ਦੇ ਚੇਅਰਮੈਨ ਅਮਨਦੀਪ ਮਹਿਰਾ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਨੂੰ ਮੀਡੀਆ ਕਲੱਬ ਦੇ ਮੁੱਖ ਸਰਪ੍ਰਸਤ ਐਲਾਨਿਆ ਜਦ ਕਿ ਸੀਨੀਅਰ ਫੋਟੋ ਜਰਨਲਿਸਟ ਸੰਜੀਵ ਟੋਨੀ ਸਰਪ੍ਰਸਤ ਐਲਾਨੇ ਗਏ। ਇਸ ਤੋਂ ਬਾਅਦ ਪਿਛਲੀ ਕਾਰਜਕਾਰਨੀ ਬੈਠਕ ਦੌਰਾਨ ਪੈਂਡਿੰਗ ਪਾਈ ਗਈ ਪ੍ਰਧਾਨਗੀ ਦੀ ਚੋਣ ਨੂੰ ਮੁਕੰਮਲ ਕਰਦੇ ਹੋਏ ਅਮਨਦੀਪ ਮਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਫੋਟੋ ਜਰਨਲਿਸਟ ਸੰਜੀਵ ਸ਼ੈਲੀ ਨੇ ਪ੍ਰਧਾਨਗੀ ਲਈ ਸ. ਗੁਰਪ੍ਰੀਤ ਸਿੰਘ ਸੰਧੂ ਦਾ ਨਾਂ ਤਜ਼ਵੀਜ਼ ਕੀਤਾ ਜਿਸ ਨੂੰ ਮੀਟਿੰਗ ਵਿਚ ਹਾਜ਼ਰ ਚੇਅਰਮੈਨ ਅਮਨਦੀਪ ਮਹਿਰਾ, ਅਰਜੁਨ ਸ਼ਰਮਾ, ਸੰਜੀਵ ਟੋਨੀ, ਸੁਦੇਸ਼ ਕੁਮਾਰ, ਵਿਨੈਪਾਲ ਜੈਦ, ਬਿੱਟੂ ਓਬਰਾਏ, ਜਤਿੰਦਰ ਸ਼ਰਮਾ, ਜਤਿੰਦਰ ਚੋਪੜਾ,ਟਿੰਕੂ ਪੰਡਿਤ ਆਦਿ ਤੋਂ ਇਲਾਵਾ ਫੋਨ ਰਾਹੀਂ ਵਿਨੋਦ ਮਰਵਾਹਾ ਨੇ ਹੱਥ ਖੜੇ ਕਰਕੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ। ਸਮੂਹ ਮੈਂਬਰਾਂ ਨੇ ਇਸ ਮੌਕੇ ਫੁੱਲਾਂ ਦੇ ਹਾਰ ਪਾ ਕੇ ਗੁਰਪ੍ਰੀਤ ਸਿੰਘ ਸੰਧੂ ਦਾ ਸਵਾਗਤ ਕੀਤਾ। ਉਪਰੰਤ ਆਪਣੇ ਸੰਬੋਧਨ ਵਿਚ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਕਫੇ ਦੌਰਾਨ ਚੇਅਰਮੈਨ ਵਜੋਂ ਅਮਨਦੀਪ ਮਹਿਰਾ ਅਤੇ ਪ੍ਰਧਾਨ ਵਜੋਂ ਸੁਰਿੰਦਰ ਕੈਂਥ ਨੇ ਆਪਣੇ ਅਣਥੱਕ ਯਤਨਾਂ ਰਾਹੀਂ ਮੀਡੀਆ ਕਲੱਬ ਦੇ ਬੂਟੇ ਨੂੰ ਹੱਥੀਂ ਛਾਵਾਂ ਕਰਕੇ ਵੱਡਾ ਕੀਤਾ ਹੈ। ਹੁਣ ਜਦੋਂ ਕਿ ਮੀਡੀਆ ਕਲੱਬ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਮੇਰੇ ਮੋਢਿਆਂ ਉੱਪਰ ਪੈ ਰਹੀ ਹੈ ਤਾਂ ਉਹ ਸੰਸਥਾ ਦੇ ਪ੍ਰਧਾਨ ਵਜੋਂ ਹੀ ਨਹੀਂ ਬਲਕਿ ਪ੍ਰਧਾਨ ਸੇਵਕ ਵਜੋਂ ਸਮੂਹ ਮੀਡੀਆ ਕਰਮੀਆਂ ਦੀ ਸੇਵਾ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਤੱਤਪਰ ਰਹਿਣਗੇ। ਇਸ ਮੌਕੇ ਨਵੇਂ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਨੂੰ ਆਪਣੀ ਕਾਰਜਕਾਰਨੀ ਅਤੇ ਹੋਰ ਸਬੰਧਤ ਕਮੇਟੀਆਂ ਦੀ ਚੋਣ ਦੇ ਪੂਰਨ ਅਧਿਕਾਰ ਪ੍ਰਦਾਨ ਕੀਤੇ ਗਏ। 

Leave a Reply

Your email address will not be published. Required fields are marked *