Breaking News:

ਬਿਰਿਟਿਸ਼ ਮਹਿਲਾ ਨਾਲ ਰੇਪ ਦਾ ਮੁਲਜ਼ਮ ਚੜ੍ਹਿਆ ਪੁਲਿਸ ਅੜਿੱਕੇ  

ਚੰਡੀਗੜ-ਚੰਡੀਗੜ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਬਰਿਟਿਸ਼ ਮਹਿਲਾ ਦੇ ਰੇਪ ਮੁਲਜ਼ਮ ਨੂੰ ਗਿਰਫਤਾਰ ਕਰ ਲਿਆ ਜੋ ਵਾਰਦਾਤ ਉਪਰੰਤ ਫਰਾਰ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸਨੂੰ ਚੰਡੀਗੜ ਵਿੱਚ ਹੀ ਦਬੋਚ ਲਿਆ । ਮੁਲਜਮ ਦੀ ਪਹਿਚਾਣ ਫਰਹਾਨੁਜ ਜਮਾਂ ਬਿਜਨੌਰ  ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ । ਡੀਐਸਪੀ ਹਰਜੀਤ ਕੌਰ ਦੀ ਅਗਵਾਈ ਵਿੱਚ ਇਕ ਪੁਲਿਸ ਟੀਮ ਨੇ ਉਸਨੂੰ ਚੰਡੀਗੜ ਦੇ ਆਈਟੀ ਪਾਰਕ ਦੇ ਕੋਲ ਕਿਆਨਗੜ ਚੌਕ ਤੋਂ ਗਿਰਫਤਾਰ ਕੀਤਾ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ  ਦੇ ਆਈਟੀ ਪਾਰਕ ਦੇ ਕੋਲ ਨਾਮੀ ਪੰਜ ਸਿਤਾਰਾ ਹੋਟਲ ਵਿਚ ਮਸਾਜ ਕਰਾਉਣ ਆਈ 50 ਸਾਲ ਦਾ ਬਰਿਟੀਸ਼ ਮਹਿਲਾ ਨਾਲ ਹੋਟਲ ਦੇ ਹੀ ਮੁਲਾਜ਼ਮ ਨੇ ਰੇਪ ਕੀਤਾ ਸੀ ।ਉਹ ਆਪਣੇ ਇੱਕ ਮਿੱਤਰ  ਦੇ ਨਾਲ ਟੂਰਿਸਟ ਵੀਜਾ ਉੱਤੇ ਭਾਰਤ ਘੁੰਮਣ ਆਈ ਹੋਈ ਸੀ। ਉਹ ਹੋਟਲ ਕੰਪਲੈਕਸ ਵਿਚ ਹੀ ਸਪਾ ਸੈਂਟਰ ਵਿਖੇ ਆਪਣੀ ਮਾਲਿਸ਼ ਕਰਾਉਣ ਚਲੀ ਗਈ । ਉਹ ਕੇਵਲ ਫੁੱਟ ਮਸਾਜ ਹੀ ਕਰਾਉਣਾ ਚਾਹ ਰਹੀ ਸੀ। ਪਰ ਇਸ ਦੌਰਾਨ ਉਸ ਨੂੰ ਇਕੱਲੀ ਵੇਖ 
ਕੇ ਉਕਤ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਆਇਟੀ ਪਾਰਕ ਥਾਨਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਪੀੜਿਤਾ ਦਾ ਮੈਡੀਕਲ ਕਰਾਕੇ ਮਾਮਲਾ ਦਰਜ ਕਰ ਲਿਆ ।

Leave a Reply

Your email address will not be published. Required fields are marked *