Breaking News:

ਜਲੰਧਰ ‘ਚ ਚਰਸ ਤੇ ਹੈਰੋਇਨ ਦੀ ਖੇਪ ਸਮੇਤ ਤਿੰਨ ਕਾਬੂ  

ਜਲੰਧਰ – ਰਾਮਾ ਮੰਡੀ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਚਰਸ ਸਮੇਤ ਗਿਫਤਾਰ ਕੀਤਾ ਹੈ । ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਸਿਕੰਦਰ ਉਰਫ ਰਿਸ਼ੁ ਪੁੱਤਰ ਰਣਜੀਤ ਸਿੰਘ ਰਾਮਾ ਮੰਡੀ , ਸੁਖਵਿੰਦਰ ਸਿੰਘ ਉਰਫ ਸੰਨੀ ਪੁੱਤਰ ਸੁਧੀਰ ਕੁਮਾਰ ਵਾਸੀ ਸੰਤੋਖਪੁਰਾ ਜਲੰਧਰ, ਗਗਨ ਉਰਫ ਗਿੰਨੀ ਪੁੱਤਰ ਗੁਰਨਾਮ ਵਾਸੀ ਅਜੀਤ ਸਿੰਘ ਜਲੰਧਰ ਦੇ ਤੌਰ ਉੱਤੇ ਹੋਈ ਹੈ । ਥਾਣਾ ਮੁਖੀ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਗਿੰਨੀ ਅਤੇ ਸੰਨੀ ਉੱਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਦੋਸ਼ ਤਹਿਤ ਮੁਕੱਦਮੇ ਦਰਜ ਹਨ । ਇਨਾਂ ਦੋਨਾਂ ਮੁਲਜ਼ਮਾਂ ਕੋਲੋਂ 500 ਗਰਾਮ ਚਰਸ ਅਤੇ ਸਿੰਕਦਰ ਉਰਫ ਰਿਸ਼ੁ ਕੋਲੋਂ 5 ਗਰਾਮ ਹੈਰੋਇਨ ਬਰਾਮਦ ਹੋਈ ਹੈ । ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ । ਅਗਲੇਰੀ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *