Breaking News:

ਕਿਰਕਟ ਦੇ ਭਗਵਾਨ ਸਚਿਨ ਦਾ ਰਿਕਾਰਡ ਤੋੜ ਕੋਹਲੀ ਬਣੇ ਮਹਾਭਗਵਾਨ!

ਜਲੰਧਰ- ਅੰਤਰਰਾਸ਼ਟਰੀ ਵਨ ਡੇ ਕ੍ਰਿਕਟ ਵਿਚ ਕਪਤਾਨ ਵਿਰਾਟ ਕੋਹਲੀ ਨੇ ਅਜਿਹਾ ਕਰਨਾਮਾ ਕਰ ਵਿਖਾਇਆ ਹੈ ਜਿਸ’ਤੇ ਭਰੋਸਾ ਕਰਨਾ ਮੁਸ਼ਕਿਲ ਜਾਪਦਾ ਹੈ । ਕੋਹਲੀ ਨੇ ਵਿੰਡੀਜ ਖਿਲਾਫ ਦੂਜੇ ਵਨ ਡੇ ਵਿਚ ਆਪਣੀ ਪਾਰੀ ਦਾ 81ਵਾਂ ਰਨ ਪੂਰਾ ਕਰਦੇ ਹੀ 10 ਹਜਾਰ ਰਨ ਪੂਰੇ ਕਰ ਲਏ। ਇਸ ਦੇ ਨਾਲ ਉਨਾਂ ਨੇ ਕ੍ਰਿਕੇਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਦੇ ਵਰਲਡ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਹ ਰਿਕਾਰਡ ਹੈ ਵਨਡੇ ਵਿਚ ਸਭ ਤੋਂ ਤੇਜ ਦਸ ਹਜਾਰੀ ਬਨਣ ਦਾ । 
ਸਚਿਨ ਨੇ ਅੱਜ ਤੋਂ 17 ਸਾਲ ਪਹਿਲਾਂ ਭਾਵ ਕਿ 31 ਮਾਰਚ 2001 ਨੂੰ ਆਸਟਰੇਲੀਆ ਦੇ ਖਿਲਾਫ ਮੈਚ ਖੇਡਕੇ 10 ਹਜਾਰ ਰਨ ਪੂਰੇ ਕੀਤੇ ਸਨ। ਉਨਾਂ ਂਨੂੰ ਇੱਥੇ ਤਕ ਪੁੱਜਣ ਲਈ 266 ਮੈਚਾਂ ਦੀਆਂ 259 ਪਾਰੀਆਂ ਦਾ ਸਹਾਰਾ ਲੈਣਾ ਪਿਆ ਸੀ ।ਜਦ ਕਿ ਕੋਹਲੀ ਨੇ 213 ਮੈਚਾਂ ਦੀਆਂ 205 ਪਾਰੀਆਂ ਵਿਚ ਹੀ ਇਹ ਸੰਖਿਆ ਛੂਹ ਲਈ ਹੈ । ਇਸ  ਦੇ ਨਾਲ ਹੁਣ ਕੋਹਲੀ ਇਸ ਫਾਰਮੇਟ ਵਿਚ ਸਭ ਤੋਂ ਤੇਜ 10 ਹਜਾਰੀ ਬਨਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ ਬਣ ਗਏ ਹਨ । 
ਏਨਾ ਹੀ ਨਹੀਂ ਕੋਹਲੀ ਨੇ ਸਚਿਨ ਦਾ ਸਿਰਫ ਤੇਜ 10 ਹਜਾਰੀ ਰਿਕਾਰਡ ਹੀ ਨਹੀਂ ਸਗੋਂ ਵਿੰਡੀਜ ਦੇ ਖਿਲਾਫ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਵੀ ਤੋੜਿਆ। ਸਚਿਨ ਵਿੰਡੀਜ ਦੇ ਖਿਲਾਫ 1573, ਰਾਹੁਲ ਦਰਵਿੜ 1348 ਅਤੇ ਸੌਰਵ ਗਾਂਗੁਲੀ 1142 ਰਨ ਬਣਾ ਚੁੱਕੇ ਹਨ ਜਦਕਿ ਕੋਹਲੀ ਹੁਣ ਵਿੰਡੀਜ ਦੇ ਖਿਲਾਫ 1600 ਤੋਂ ਜ਼ਿਆਦਾ ਰਨ ਬਣਾਕੇ ਪਹਿਲੇ ਸਥਾਨ ਉੱਤੇ ਆ ਗਏ ਹਨ । 
ਕੋਹਲੀ ਨੂੰ ਆਪਣੀ ਸਰਜਮੀਂ ‘ਤੇ ਸਭ ਤੋਂ ਤੇਜ 4 ਹਜਾਰ ਰਨ ਬਣਾਉਣ ਵਾਲੇ ਬੱਲੇਬਾਜ ਵਜੋਂ ਵੀ ਜਾਣਿਆ ਜਾਵੇਗਾ। ਕੋਹਲੀ ਨੇ ਇੱਥੇ ਤਕ ਪੁੱਜਣ ਲਈ ਸਿਰਫ਼ 78 ਪਾਰੀਆਂ ਦਾ ਸਹਾਰਾ ਲਿਆ। ਉਥੇ ਹੀ ਸਚਿਨ ਨੇ 92 ਅਤੇ ਮਹਿੰਦਰ ਸਿੰਘ ਧੋਨੀ  ਨੇ 99 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ । ਅਗਲੀ ਕਲਗੀ ਜੋ ਕੋਹਲੀ ਦੇ ਤਾਜ ਵਿਚ ਸਜੀ ਹੈ ਉਹ ਇਹ ਕਿ ਕੋਹਲੀ ਵਨਡੇ ਵਿਚ 10 ਹਜਾਰ ਰਨ ਪੂਰੇ ਕਰਨ ਵਾਲੇ ਦੁਨੀਆ ਦੇ 13ਵੇਂ ਅਤੇ ਭਾਰਤ ਦੇ ਪੰਜਵੇਂ ਬੱਲੇਬਾਜ ਬਣੇ ਹਨ । ਭਾਰਤ ਦੇ ਜਿਨਾਂ ਬੱਲੇਬਾਜਾਂ ਨੇ ਕੋਹਲੀ ਤੋਂ ਪਹਿਲਾਂ ਇਹ ਉਪਲਬਧੀ ਹਾਸਲ ਕੀਤੀ ਸੀ ਉਨਾਂ ਵਿਚ ਸਚਿਨ ਤੇਂਦੁਲਕਰ ( 18426 ਰਨ ) , ਸੌਰਵ ਗਾਂਗੁਲੀ ( 11363) , ਰਾਹੁਲ ਦਰਵਿੜ ( 10889 ) ਅਤੇ ਮਹਿੰਦਰ ਸਿੰਘ ਧੋਨੀ (10123 ) ਸ਼ਾਮਲ ਹਨ।

Leave a Reply

Your email address will not be published. Required fields are marked *