Breaking News:

ਅੱਤਵਾਦੀ ਯਾਕੂਬ ਮੇਮਨ ਦੀ ਰਿਹਾਈ ਲਈ ਪਟੀਸ਼ਨਾਂ ‘ਤੇ ਦਸਤਖਤ ਕਰਨ ਵਾਲੇ ਫਿਲਮ ਅਦਾਕਾਰ ਨਸੀਰੁਦੀਨ ਸ਼ਾਹ ਨੂੰ ਏਨੇ ਸਾਲਾਂ ਬਾਅਦ ਅੱਜ ਹੀ ਕਿਉਂ ਲੱਗ ਰਿਹੈ ਡਰ? ਹੋਇਆ ਵੱਡਾ ਖੁਲਾਸਾ  

ਜਲੰਧਰ- ਪਿਛਲੇ ਦਿਨੀਂ ਗਊਹੱਤਿਆ ਦੇ ਬਾਅਦ ਬੁਲੰਦਸ਼ਹਿਰ ਵਿਚ ਹੋਈ ਹਿੰਸਾ ਦੇ ਕਾਰਨ ਡਰਨ ਵਾਲੇ ਬਾਲੀਵੁਡ ਐਕਟਰ ਨਸੀਰੁਦੀਨ ਸ਼ਾਹ ਨੂੰ ਇਕ ਵਾਰ ਫਿਰ ਤੋਂ ਡਰ ਲੱਗ ਰਿਹਾ ਹੈ।  ਮਾਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਡੀਆ ਨੇ ਟਵਿਟਰ ਉੱਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਨਸੀਰੁਦੀਨ ਸ਼ਾਹ ਨੇ ਦੇਸ਼ ਦੇ ਮਾਹੌਲ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਦੇਸ਼ ਵਿਚ ਧਰਮ ਦੇ ਨਾਮ ਉੱਤੇ ਜੁਲਮ ਅਤੇ ਨਫਰਤ ਦਾ ਬੇਖ਼ੌਫ਼ ਨੰਗਾ ਨਾਚ ਹੋ ਰਿਹਾ ਹੈ। ਨਸੀਰੁਦੀਨ ਸ਼ਾਹ ਨੇ ਕਿਹਾ – ” ਸਾਡੇ ਮੁਲਕ ਵਿਚ ਜੋ ਲੋਕ ਗਰੀਬਾਂ ਦੇ ਘਰਾਂ ਨੂੰ  ਜਮੀਨਾਂ ਨੂੰ ਅਤੇ ਰੋਜਗਾਰ ਨੂੰ ਤਬਾਹ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ,  ਕਰੱਪਸ਼ਨ ਦੇ ਖਿਲਾਫ ਅਵਾਜ ਚੁੱਕਦੇ ਹਨ, ਇਹ ਲੋਕ ਸਾਡੇ ਉਸੇ ਸੰਵਿਧਾਨ ਦੀ ਰਾਖੀ ਕਰ ਰਹੇ ਹੁੰਦੇ ਹਨ। ਪਰ ਹੁਣ ਹੱਕ ਲਈ ਅਵਾਜ ਚੁੱਕਣ ਵਾਲੇ ਜੇਲਾਂ ਵਿੱਚ ਬੰਦ ਹਨ. ਕਲਾਕਾਰ, ਫਨਕਾਰ , ਸ਼ਾਇਰ ਸਭ ਦੇ ਕੰਮ ਉੱਤੇ ਰੋਕ ਲਗਾਈ ਜਾ ਰਹੀ ਹੈ। ਪੱਤਰਕਾਰਾਂ ਨੂੰ ਵੀ ਖਾਮੋਸ਼ ਕੀਤਾ ਜਾ ਰਿਹਾ ਹੈ। ਨਸੀਰ ਨੇ ਅੱਗੇ ਕਿਹਾ-”” ਮਜਹਬ  ਦੇ ਨਾਮ ਉੱਤੇ ਨਫਰਤ ਦੀਆਂ ਦੀਵਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ, ਮਾਸੂਮਾਂ ਦਾ ਕਤਲ ਹੋ ਰਿਹਾ ਹੈ, ਪੂਰੇ ਮੁਲਕ ਵਿਚ ਨਫਰਤ ਅਤੇ ਜੁਲਮ ਦਾ ਨਿਰਭੈ ਨਾਚ ਜਾਰੀ ਹੈ। ਇਸ ਸਭ ਦੇ ਖਿਲਾਫ ਆਵਾਜ ਚੁੱਕਣ ਵਾਲਿਆਂ ਦੇ ਦਫਤਰਾਂ ਉੱਤੇ ਰੇਡ ਪਾ ਕੇ , ਲਾਇਸੰਸ ਕੈਂਸਿਲ ਕਰਕੇ ,  ਉਨਾਂ  ਦੇ  ਬੈਂਕ ਅਕਾਉਂਟ ਫਰੀਜ ਕਰਕੇ , ਉਨਾਂ ਨੂੰ ਖਾਮੋਸ਼ ਕੀਤਾ ਜਾ ਰਿਹਾ ਹੈ, ਤਾਂਕਿ ਉਹ ਸੱਚ ਬੋਲਣ ਤੋਂ ਬਾਜ ਆ ਜਾਣ।.  ਨਸੀਰੁੱਦੀਨ ਸ਼ਾਹ ਦਾ ਇਹ ਬਿਆਨ ਜਿੰਨਾਂ ਅਫਸੋਸਜਨਕ ਹੈ ਉਸ ਤੋਂ ਜ਼ਿਆਦਾ ਸ਼ਰਮਨਾਕ ਵੀ ਹੈ ਕਿ ਉਹਨੂੰ ਉਸ ਹਿੰਦੁਸਤਾਨ ਵਿਚ ਡਰ ਲੱਗਦਾ ਹੈ ਜੋ ਹਿੰਦੁਸਤਾਨ ਹਿੰਦੂ ਬਹੁਲਤਾ ਹੈ ਅਤੇ ਹਿੰਦੂ ਬਹੁਲਤਾ ਹਿੰਦੁਸਤਾਨ ਵਿਚ ਨਸੀਰੁਦੀਨ ਸ਼ਾਹ ਫਿਲਮਾਂ ਦੇ ਮਾਧਿਅਮ ਨਾਲ ਇੱਕ ਸੁਪਰਸਟਾਰ ਬਣ ਜਾਂਦਾ ਹੈ। ਨਸੀਰੁਦੀਨ ਸ਼ਾਹ ਹਿੰਦੁਸਤਾਨ ਵਿਚ ਦੌਲਤ ਵੀ ਕਮਾਉਂਦਾ ਹੈ, ਸ਼ੁਹਰਤ ਵੀ ਕਮਾਉਂਦਾ ਹੈ ਫਿਰ ਅਚਾਨਕ ਉਹਨੂੰ ਯਾਦ ਆਉਂਦਾ ਹੈ ਕਿ ਭੀੜ ਉਸ ਦੇ ਬੱਚਿਆਂ ਨੂੰ ਘੇਰਕੇ ਹਮਲਾ ਕਰ ਸਕਦੀ ਹੈ ਅਤੇ ਉਹ ਡਰ ਜਾਂਦਾ ਹੈ। ਜੇਕਰ ਇਹ ਭੀੜ ਨਸੀਰੁਦੀਨ ਸ਼ਾਹ ਨੂੰ ਡਰਾਉਂਦੀ ਹੁੰਦੀ ਤਾਂ ਉਸਦੀਆਂ ਫਿਲਮਾਂ ਉੱਤੇ ਆਪਣੀ ਮਿਹਨਤ ਨੋਲ ਕਮਾਇਆ ਗਿਆ ਪੈਸਾ ਨਹੀਂ ਫੂਕਦੀ। ਪਰ ਇਹ ਤਾਂ ਨਸੀਰੁਦੀਨ ਸ਼ਾਹ ਹੈ ਅਤੇ ਹੁਣ ਉਹਨੂੰ ਹਿੰਦੁਸਤਾਨ ਵਿਚ ਡਰ ਲੱਗਣ ਲੱਗਾ ਹੈ।
ਨਸੀਰੁਦੀਨ ਸ਼ਾਹ ਦਾ ਕਹਿਣਾ ਹੈ ਕਿ ਦੇਸ਼ ਵਿਚ ਧਰਮ ਦੇ ਨਾਮ ਉੱਤੇ ਜੁਲਮ ਅਤੇ ਨਫਰਤ ਦਾ ਨੰਗਾ ਨਾਚ ਹੋ ਰਿਹਾ ਹੈ ਪਰ ਇਹ ਨਸੀਰੁਦੀਨ ਸ਼ਾਹ ਉਸ ਸਮੇਂ ਚੁੱਪ ਸੀ ਜਦੋਂ ਕਸ਼ਮੀਰ ਵਿਚ ਧਰਮ ਦੇ ਨਾਮ ਉੱਤੇ ਹਿੰਦੁਆਂ ਦਾ ਕਤਲੇਆਮ ਕੀਤਾ ਗਿਆ ਸੀ। ਹਿੰਦੁਆਂ ਨੂੰ ਉ੍ਹਾਂ ਦੇ ਹੀ ਘਰ ਵਿਚ ਵੜਕੇ ਮਾਰ ਦਿੱਤਾ ਗਿਆ ਸੀ, ਹਿੰਦੁਆਂ ਂਦੇ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਗਏ ਸਨ। ਨਸੀਰੁਦੀਨ ਸ਼ਾਹ ਨੂੰ ਧਰਮ  ਦੇ ਨਾਮ ਉੱਤੇ ਨੰਗਾ  ਨਾਚ ਉਸ ਸਮੇਂ ਵਿਖਾਈ ਨਹੀਂ ਦਿੱਤਾ ਸੀ ਜਦੋਂ ਗੋਧਰਾ ਸਟੇਸ਼ਨ ਉੱਤੇ ਰਾਮ ਭਗਤਾਂ ਨੂੰ ਟ੍ਰੇਨ ਵਿਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਨਸੀਰੁਦੀਨ ਸ਼ਾਹ ਨੂੰ ਧਰਮ  ਦੇ ਨਾਮ ਉੱਤੇ ਨੰਗਾਨਾਚ ਉਸ ਸਮੇਂ ਵਿਖਾਈ ਨਹੀਂ ਦਿੱਤਾ ਸੀ ਜਦੋਂ ਬੰਗਾਲ ਵਿਚ ਹਿੰਦੁਆਂ ਂਦੇ ਘਰਾਂ ਵਿਚ ਅੱਗ ਲਗਾਈ ਗਈ ਸੀ। ਉਨਾਂ ਦਾ ਕਤਲੇਆਮ ਕੀਤਾ ਗਿਆ ਸੀ । ਹੋਰ ਤਾਂ ਹੋਰ 1984 ਦੀ ਸਿੱਖ ਨਸਲਕੁਸ਼ੀ ਦੇ ਦੌਰ ਵਿਚ ਵੀ ਨਸੀਰੁਦੀਨ ਸ਼ਾਹ ਨੂੰ ਸੱਪ ਸੁੰਘ ਗਿਆ ਸੀ ਅਤੇ ਬਾੱਦ ਵਿਚ 34 ਸਾਲਾਂ ਤੇ ਲੰਬੇ ਸਮੇ ਤਕ ਜਿਵੇਂ ਉਹ ਉਸ ਸੱਪ ਦੇ ਸੁੰਘਮ ਕਾਰਨ ਕੋਮਾ ਵਿਚ ਚਲਾ ਗਿਆ ਸੀ ਅਤੇ ਹੁਣੇ ਹੁਣੇ ਉਹ ਵਾਪਸ ਹੋਸ਼ ਵਿਚ ਆਇਆ ਹੈ ਅਤੇ ਅਚਾਨਕ ਹੀ ਉਸ ਨੂੰ ਦੇਸ਼ ਵਿਚ ਧਰਮ ਦੇ ਨਾਂ ‘ਤੇ ਹਿੰਸਾ ਹੁੰਦੀ ਦਿਖਾਈ ਦੇਣ ਲੱਗੀ ਹੈ।
ਹੈਰਾਨੀ ਇਸ ਗੱਲ ਦਾ ਵੀ ਹੈ ਕਿ ਨਸੀਰੁੱਦੀਨ ਸ਼ਾਹ ਅੱਜ ਕਹਿ ਰਿਹਾ ਹੈ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ ਲੇਕਿਨ ਇਸ ਨਸੀਰੁੱਦੀਨ ਸ਼ਾਹ ਨੇ ਜਦੋਂ ਜ਼ਾਲਮ ਅੱਤਵਾਦੀ ਯਾਕੂਬ ਮੇਮਨ ਦੀ ਨੂੰ ਬਚਾਉਣ ਲਈ ਕੋਸ਼ਿਸ਼  ਕੀਤੀ ਸੀ ਤਦ ਇਸਨੇ ਨਹੀਂ ਸੋਚਿਆ ਸੀ ਕਿ ਉਸਦੇ ਇਸ ਕਦਮ ਨਾਲ ਨਾ ਸਿਰਫ ਮੁੰਬਈ ਸਗੋਂ ਪੂਰਾ ਦੇਸ਼ ਭੈਭੀਤ ਹੋ ਗਿਆ ਸੀ ਕਿ ਜੇਕਰ ਯਾਕੂਬ ਬੱਚ ਗਿਆ ਤਾਂ ਪਤਾ ਨਹੀਂ ਉਹ ਕਦੋਂ ਅਤੇ ਕਿੱਥੇ – 2 ਅੱਤਵਾਦੀ ਹਮਲੇ ਕਰੇਗਾ ਅਤੇ ਹਿੰਦੁਸਤਾਨੀਆਂ ਦੀ ਜਾਨ ਲਵੇਗਾ। ਨਸੀਰੁਦੀਨ ਸ਼ਾਹ ਆਪਣੇ ਬੱਚਿਆਂ ਦੀ ਫ਼ਿਕਰ ਕਰਦੇ ਹੋਏ ਹਿੰਦੁਸਤਾਨ ਵਿਚ ਡਰਦਾ ਹੈ ਲੇਕਿਨ ਉਹ ਉਸ ਅੱਤਵਾਦੀ ਨੂੰ ਬਚਾਉਣ ਦੀ ਨਾਪਾਕ ਕੋਸ਼ਿਸ਼ ਕਰਦਾ ਹੈ ਜਿਸਦੇ ਹੱਥ ਭਾਰਤਮਾਤਾ ਨੂੰ ਲਹੂ ਲੁਹਾਨ ਕਰਦੇ ਹੋਏ ਖੂਨ ਨਾਲ ਰੰਗੇ ਹੋਏ ਸਨ। ਜਦੋਂ ਮੁੰਬਈ ਵਿੱਚ ਬੰਬ ਧਮਾਕੇ ਹੋ ਰਹੇ ਸਨ, ਲੋਕਾਂ ਦੀ ਜਾਨ ਜਾ ਰਹੀ ਸੀ ਤਦ ਨਸੀਰੁਦੀਨ ਨੂੰ ਡਰ ਨਹੀਂ ਲੱਗਾ ਸਗੋਂ ਉਸਨੇ ਅੱਤਵਾਦੀ ਯਾਕੂਬ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ।
ਯਾਕੂਬ ਦੀ ਤਰਸ ਮੰਗ ਉੱਤੇ ਸਾਇਨ ਕਰਦੇ ਸਮੇਂ ਨਸੀਰੁਦੀਨ ਨੇ ਇਹ ਨਹੀਂ ਸੋਚਿਆ ਕਿ ਉਹ ਨਾ ਸਿਰਫ ਮੁੰਬਈ ਸਗੋਂ ਪੂਰੇ ਦੇਸ਼ ਨੂੰ ਡਰਾ ਰਿਹਾ ਹੈ। ਡਰ ਤਾਂ ਨਸੀਰੁੱਦੀਨ ਨੂੰ ਯਾਕੂਬ ਨੂੰ ਬਚਾਉਣ ਨੂੰ ਲਗਾਈ ਗਈ ਮੰਗ ਉੱਤੇ ਸਾਇਨ ਕਰਦੇ ਸਮੇਂ ਲੱਗਣਾ ਚਾਹੀਦਾ ਸੀ । ਨਸੀਰੁਦੀਨ ਨੂੰ ਜੇਕਰ ਡਰ ਲੱਗਾ ਵੀ ਰਿਹਾ ਹੈ ਤਾਂ ਇਸ ਗੱਲ ਉੱਤੇ ਲੱਗਣਾ ਚਾਹੀਦਾ ਹੈ ਕਿ ਜੇਕਰ ਉਹ ਜਾਂ ਉਸਦੇ ਬੱਚੇ ਕਿਸੇ ਰੈਸਟੋਰੈਂਟ ਵਿਚ ਖਾਣਾ ਖਾ ਰਹੇ ਹੁੰਦੇ ਹਨ ਉਦੋਂ ਉੱਥੇ ਯਾਕੂਬ ਵਰਗਾ ਅੱਤਵਾਦੀ ਆ ਕੇ ਬਲਾਸਟ ਕਰੇ ਤਾਂ ਕੀ ਹੋਵੇਗਾ । ਜੇਕਰ ਅਸੀ ਨਸੀਰੁਦੀਨ ਸ਼ਾਹ  ਦੇ ਬਿਆਨ ਦੇ ਸਿੱਟੇ ਉੱਤੇ ਜਾਈਏ ਤਾਂ ਸਪੱਸ਼ਟ ੁੰਦਾ ਹੈ ਕਿ ਨਸੀਰੁਦੀਨ ਸ਼ਾਹ ਡਰ ਨਹੀਂ ਰਿਹਾ ਹੈ ਸਗੋਂ ਐਵਾਰਡ ਵਾਪਸੀ ਗੈਂਗ ਦੁਆਰਾ ਬਣਾਈ ਗਈ “ਦੇਸ਼ ਵਿਚ ਅਸਹਿਣਸ਼ੀਲਦਾ ਵਧ ਰਹੀ ਹੈ ਪਾਰਟ- 2” ਨਾਮਕ ਕਾਲਪਨਿਕ ਫਿਲਮ ਦਾ ਹਿੱਸਾ ਬਣ ਚੁੱਕਿਆ ਹੈ ਅਤੇ ਇਕ ਕੈਰੇਕਟਰ ਪਲੇਅ ਕਰ ਰਿਹਾ ਹੈ।  ਉਸਦਾ ਪਰਚਾਰ ਕਰ ਰਿਹਾ ਹੈ ਅਤੇ ਇਸਦੇ ਲਈ ਉਹ ਆਪਣੇ ਉਸ ਦੇਸ਼ ਨੂੰ  ਬਦਨਾਮ ਕਰਨ ਤੋਂ ਵੀ ਬਾਜ ਨਹੀਂ ਆ ਰਿਹਾ ਹੈ ਜਿਸਨੇ ਉਸਨੂੰੰ ਨਾ ਸਿਰਫ ਦੌਲਤ ਸਗੋਂ ਸ਼ੁਹਰਤ ਵੀ ਦਿੱਤੀ, ਨਾਮਣਾ ਵੀ ਦਿੱਤਾ।

Leave a Reply

Your email address will not be published. Required fields are marked *