Breaking News:

ਅਕਾਲੀ ਭਾਜਪਾ ਉਮੀਦਵਾਰ ਅਟਵਾਲ ਦੀ ਮੁਹਿੰਮ ਨੂੰ ਹਲਕਾ ਆਦਮਪੁਰ ‘ਚ ਵੀ ਭਰਵਾਂ ਹੁੰਗਾਰਾ , ਵਿਧਾਇਕ ਟੀਨੂੰ ਸਮੇਤ ਵੱਖ ਵੱਖ ਇਲਾਕਿਆਂ ‘ਚ ਤੂਫਾਨੀ ਦੌਰੇ  

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ਲੋਕ ਸਭਾ ਸੀਟ ਲਈ ਉਤਾਰੇ ਗਏ ਉਮੀਦਵਾਰ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਹਲਕੇ ਦੇ ਵੱਖ ਵੱਖ ਖੇਤਰਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਸਮੇਂ ਦੇ ਨਾਲ ਆਪਣਾ ਭਰੋਸਾ ਗਵਾ ਚੁੱਕੀ ਕਾਂਗਰਸ ਪਾਰਟੀ ਦੀ ਖੂਬ ਪੋਲ ਖੋਲ੍ਹੀ। ਸ. ਅਟਵਾਲ ਨੇ ਇਸ ਮੌਕੇ ਕਿਹਾ ਕਿ ਮੁਲਕ ਦੇ ਸੱਤਾ ਤਬਾਦਲੇ ਤੋਂ ਬਾਅਦ ਸੱਤਾ ‘ਤੇ ਕਾਬਜ਼ ਹੋਈ ਕਾਂਗਰਸ ਨੇ ਆਪਣੇ ਆਪ ਨੂੰ ਮੁਲਕ ਦੀ ਸਭ ਤੋਂ ਹਿਤੈਸ਼ੀ ਜ਼ਮਾਤ ਸਾਬਤ ਕਰਨ ਵਿਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ। ਪਰ ਇਸਦੇ ਉਲਟ ਕਾਂਗਰਸ ਦੇ ਆਗੂਆਂ ਦਾ ਵਤੀਰਾ ਦੇਸ਼ ਹਿੱਤਾਂ ਨਾਲ ਧਰੋਹ ਕਮਾਉਣ ਵਾਲਾ ਹੀ ਰਿਹਾ ਜਿਸ ਤਹਿਤ ਸਮਾਜ ਨੂੰ ਵੱਖ ਵੱਖ ਵਰਗਾਂ ਅਤੇ ਜਾਤਾ ਵਿਚ ਵੰਡ ਕੇ ਕਾਂਗਰਸ ਵਾਰ ਵਾਰ ਸੱਤਾ ਉੱਪਰ ਕਾਬਜ਼ ਹੁੰਦੀ ਰਹੀ। ਪਰ ਹੁਣ ਲੋਕ ਇਸ ਦੀ ਹਕੀਕਤ ਨੂੰ ਭਲੀ ਭਾਂਤ ਸਮਝ ਚੁੱਕੇ ਹਨ। ਇਸ ਮੌਕੇ ਆਦਮਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼੍ਰੀ ਪਵਨ ਟੀਨੂੰ ਅਤੇ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।  ਸ਼੍ਰੀ ਟੀਨੂੰ ਨੇ ਆਪਣੇ ਧੜੱਲੇਦਾਰ ਅੰਦਾਜ਼ ਵਿਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੰਬੇ ਹੱਥੀ ਲਿਆ।। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸੀ ਆਗੂਆਂ ਦੀਆਂ ਝੂਠੀਆਂ ਕਸਮਾਂ ਉੱਪਰ ਭਰੋਸਾ ਕਰਕੇ ਬਹੁਤ ਵੱਡਾ ਧੋਖਾ ਖਾਧਾ ਹੈ। ਪਰ ਹੁਣ ਪੰਜਾਬ ਦੇ ਬਹਾਦਰ ਅਤੇ ਦੇਸ਼ ਭਗਤ ਲੋਕ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਦੇਸ਼ ਨੂੰ ਬਹੁਤ ਤੇਜ਼ੀ ਨਾਲ ਹਰ ਪੱਖੋਂ ਮਜ਼ਬੂਤ ਹੁੰਦਾ ਦੇਖ ਰਹੇ ਹਨ ਅਤੇ ਜਨਤਾ ਦਾ ਪੂਰਾ ਭਰੋਸਾ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵਿਚ ਹੈ। ਇਸ ਮੌਕੇ ਸ. ਅਟਵਾਲ ਅਤੇ ਸਾਥੀਆਂ ਨੇ ਹਲਕੇ ਦੇ ਪਿੰਡ ਕਰਾੜੀ, ਬਿਆਸ. ਦੋਲੀਕੇ, ਜਾਫਲ ਆਦਿ ਵਿਚ ਜਾ ਕੇ ਵੋਟਰਾਂ ਨਾਲ ਸੰਪਰਕ ਕਾਇਮ ਕੀਤਾ। ਹਰ ਥਾਂ ਅਕਾਲੀ ਵਰਕਰਾਂ ਨੇ ਭਾਜਪਾ ਆਗੂਆਂ ਦੇ ਨਾਲ ਮਿਲ ਕੇ ਸ. ਅਟਵਾਲ ਦਾ ਭਰਵਾਂ ਸੁਆਗਤ ਕੀਤਾ।                

Leave a Reply

Your email address will not be published. Required fields are marked *